ਚੀਨ ਕੋਲੋਂ ਹਾਰ ਕੇ ਭਾਰਤ ਦਾ ਸੁਦੀਰਮਨ ਕੱਪ 'ਚ ਸਫਰ ਹੋਇਆ ਖਤਮ

Wednesday, May 22, 2019 - 03:44 PM (IST)

ਚੀਨ ਕੋਲੋਂ ਹਾਰ ਕੇ ਭਾਰਤ ਦਾ ਸੁਦੀਰਮਨ ਕੱਪ 'ਚ ਸਫਰ ਹੋਇਆ ਖਤਮ

ਸਪੋਰਟਸ ਡੈਸਕ— ਭਾਰਤੀ ਸ਼ਟਲਰਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬੁੱਧਵਾਰ ਨੂੰ ਇੱਥੇ ਸੁਦੀਰਮਨ ਕੱਪ-2019 'ਚ ਭਾਰਤ ਦਾ ਗਰੁੱਪ 1 ਡੀ 'ਚ ਚੀਨ ਦੇ ਖਿਲਾਫ 0-5 ਦੀ ਇਕ ਪਾਸੜ ਹਾਰ ਦੇ ਨਾਲ ਸਫਰ ਖ਼ਤਮ ਹੋ ਗਿਆ। ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਤੋਂ ਭਾਰਤ ਨੂੰ ਕਾਫ਼ੀ ਉਮੀਦਾਂ ਸਨ ਪਰ ਦੋਨੋਂ ਹੀ ਆਪਣੇ ਆਪਣੇ ਮੁਕਾਬਲੇ ਹਾਰ ਗਏ। ਸਮੀਰ ਨੂੰ ਪੁਰਸ਼ ਸਿੰਗਲ 'ਚ ਚੇਨ ਲੋਂਗ ਦੇ ਹੱਥੋਂ 17-21, 20-22 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਦ ਕਿ ਮਿਕਸ ਡਬਲ 'ਚ ਪ੍ਰਣਵ ਜੈਰੀ ਚੋਪੜਾ ਤੇ ਐੱਨ ਸਿੱਕੀ ਰੈਂਡੀ ਦੀ ਜੋੜੀ ਨੂੰ ਵਾਂਗ ਯਫਾਨ ਤੇ ਹੁਆਂਗ ਡੋਂਗਪਿੰਗ ਦੀ ਜੋੜੀ ਦੇ ਹੱਥੋਂ 5 -21,11-21 ਨਾਲ ਹਾਰ ਝੇਲਨੀ ਪਈ। ਪੁਰਸ਼ ਡਬਲ ਮੁਕਾਬਲੇ 'ਚ ਸਾਤਵਿਕਸੇਰਾਜ ਰੈਂਕੀਰੇੱਡੀ ਤੇ ਚਿਰਾਗ ਸ਼ੈਂਟੀ ਦੀ ਜੋੜੀ ਨੇ ਤਿੰਨ ਗੇਮਾਂ ਤੱਕ ਮੁਕਾਬਲਾ ਕੀਤਾ ਪਰ ਹਾਨ ਚੇਂਗਕਾਈ ਤੇ ਝੂ ਹਾਓਡੋਂਗ ਤੋਂ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।PunjabKesari

ਮਹਿਲਾ ਸਿੰਗਲ 'ਚ ਹਾਲਾਂਕਿ ਸਾਇਨਾ ਤੋਂ ਕਾਫ਼ੀ ਉਮੀਦਾਂ ਸਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਨਿਰਾਸ਼ ਕੀਤਾ ਤੇ ਚੇਨ ਯੂਫੇਈ ਦੇ ਹੱਥੋਂ ਸਿਰਫ 33 ਮਿੰਟ 'ਚ ਉਹ 12-21,17-21 ਤੋਂ ਮੁਕਾਬਲਾ ਗੁਆ ਬੈਠੀ। ਸਾਇਨਾ ਮਲੇਸ਼ੀਆ ਦੇ ਖਿਲਾਫ ਖੇਡਣ ਨਹੀਂ ਉਤਰੀ ਸੀ। ਮਹਿਲਾ ਡਬਲ 'ਚ ਅਸ਼ਵਿਨੀ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਨੂੰ ਚੇਨ ਕਿੰਗਚੇਨ ਤੇ ਜਿਆ ਯਿਫਾਨ ਦੇ ਹੱਥੋਂ 12-21,15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਸੁਦੀਰਮਨ ਕੱਪ-2019 'ਚ ਭਾਰਤ ਦੀ ਲਗਾਤਾਰ ਦੂਜੀ ਹਾਰ PunjabKesari


Related News