ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਪਹਿਲੇ ਟੀ-20 ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡ

01/25/2020 2:05:19 PM

ਸਪੋਰਟਸ ਡੈਸਕ— ਟੀਮ ਇੰਡੀਆ ਨੇ ਆਪਣੇ ਨਿਊਜ਼ੀਲੈਂਡ ਦੌਰੇ ਦਾ ਆਗਾਜ਼ ਸ਼ਾਨਦਾਰ ਜਿੱਤ ਨਾਲ ਕੀਤਾ। ਸ਼ਰੇਅਸ ਅਈਅਰ ਅਤੇ ਕੇ. ਐੱਲ. ਰਾਹੁਲ ਦੇ ਅਰਧ ਸੈਂਕੜਿਆਂ ਦੀ ਬਦੌਲਤ 5 ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ 'ਚ 1-0 ਦੀ ਬੜ੍ਹਤ ਵੀ ਬਣਾ ਲਈ। ਇਸ ਮੁਕਾਬਲੇ 'ਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਕਈ ਵੱਡੇ ਰਿਕਾਰਡ ਆਪਣੇ ਨਾਂ ਕੀਤੇ।PunjabKesari 
ਇਸ ਮੁਕਾਬਲੇ 'ਚ ਬਣੇ ਇਹ ਵੱਡੇ ਰਿਕਾਰਡ:-

ਭਾਰਤ ਖਿਲਾਫ ਕੌਲਿਨ ਮੁਨਰੋ ਨੇ ਬਣਾਈਆ ਸਭ ਤੋਂ ਵੱਧ ਦੌੜਾਂ
ਕਾਲਿਨ ਮੁਨਰੋ ਨੇ 42 ਗੇਂਦਾਂ 'ਚ 59 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਆਪਣੀ ਇਸ ਅਰਧ ਸੈਂਕੜੇ ਵਾਲੀ ਪਾਰੀ 'ਚ ਮੁਨਰੋ ਨੇ 6 ਚੌਕੇ ਅਤੇ ਦੋ ਛੱਕੇ ਲਾਏ। ਟੀ-20 ਅੰਤਰਰਾਸ਼ਟਰੀ 'ਚ ਭਾਰਤ ਖਿਲਾਫ ਮੁਨਰੋ ਦਾ ਇਹ ਦੂਜਾ ਅਰਧ ਸੈਂਕੜਾ ਹੈ। ਇਸ ਦੇ ਨਾਲ ਮੁਨਰੋ ਇਸ ਫਾਰਮੈਟ 'ਚ ਭਾਰਤ ਖਿਲਾਫ ਸਭ ਤੋਂ ਜ਼ਿਆਦਾ (307) ਦੌੜਾਂ ਬਣਾਉਣ ਵਾਲਾ ਖਿਡਾਰੀ ਬਣ ਗਿਆ ਹੈ। ਉਥੇ ਹੀ ਟੀ-20 ਅੰਤਰਰਾਸ਼ਟਰੀ 'ਚ ਮੁਨਰੋ ਨਾਂ ਹੁਣ 1,605 ਦੌੜਾਂ ਹੋ ਗਈਆਂ ਹਨ। ਇਸ ਫਾਰਮੈਟ 'ਚ 1,600+ ਦੌੜਾਂ ਬਣਾਉਣ ਵਾਲਾ ਮੁਨਰੋ ਚੌਥਾ ਕੀਵੀ ਖਿਡਾਰੀ ਹੈ।PunjabKesari

ਪਹਿਲੀ ਵਾਰ ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ ਬਣਾਏ 50+ ਦੌੜਾਂ
ਨਿਊਜ਼ੀਲੈਂਡ ਲਈ ਇਸ ਮੈਚ 'ਚ ਕੌਲਿਨ ਮੁਨਰੋ ਨੇ 59, ਕੇਨ ਵਿਲੀਅਮਸਨ ਨੇ 51 ਅਤੇ ਰੌਸ ਟੇਲਰ ਨੇ 54 ਦੌੜਾਂ ਦੀ ਪਾਰੀ ਖੇਡੀ। ਇਹ ਪਹਿਲਾ ਮੌਕਾ ਹੈ ਜਦੋਂ ਟੀ-20 ਅੰਤਰਰਾਸ਼ਟਰੀ 'ਚ ਨਿਊਜ਼ੀਲੈਂਡ ਦੇ ਤਿੰਨ ਬੱਲੇਬਾਜ਼ਾਂ ਨੇ 50 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। 933 ਦੀ ਫੁਲ ਮੈਂਬਰ ਟੀਮਾਂ 'ਚ ਇਸ ਤੋਂ ਪਹਿਲਾਂ ਸਿਰਫ ਭਾਰਤ, ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਬੱਲੇਬਾਜ਼ ਹੀ ਇਹ ਕਾਰਨਾਮਾ ਕਰ ਸਕੇ ਹਨ। ਭਾਰਤੀ ਬੱਲੇਬਾਜ਼ਾਂ ਨੇ ਦੋ ਵਾਰ ਇਹ ਕਾਰਨਾਮਾ ਕੀਤਾ ਹੈ।PunjabKesari

ਛੇ ਸਾਲ ਬਾਅਦ ਟੇਲਰ ਨੇ ਲਾਇਆ ਟੀ-20 ਅੰਤਰਰਾਸ਼ਟਰੀ 'ਚ ਅਰਧ ਸੈਂਕੜਾ
ਰੌਸ ਟੇਲਰ ਨੇ 27 ਗੇਂਦਾਂ 'ਚ 54 ਦੌੜਾਂ ਦੀ ਅਜੇਤੂ ਪਾਰੀ ਖੇਡੀ। ਆਪਣੀ ਅਰਧ ਸੈਂਕੜੇ ਵਾਲੀ ਪਾਰੀ 'ਚ ਟੇਲਰ ਨੇ 3 ਚੌਕੇ ਅਤੇ 3 ਛੱਕੇ ਲਗਾਏ। ਇਸ ਫਾਰਮੈਟ 'ਚ ਟੇਲਰ ਦਾ ਇਹ 6ਵਾਂ ਅਰਧ ਸੈਂਕੜਾਂ ਹੈ। ਟੀ-20 ਅੰਤਰਰਾਸ਼ਟਰੀ 'ਚ ਇਸ ਤੋਂ ਪਹਿਲਾਂ ਟੇਲਰ ਨੇ ਮਾਰਚ, 2014 'ਚ ਦੱਖਣੀ ਅਫਰੀਕਾ ਖਿਲਾਫ ਅਰਧ ਸੈਂਕੜਾ ਲਗਾਇਆ ਸੀ। ਇਸ ਫਾਰਮੈਟ 'ਚ ਲਗਭਗ ਛੇ ਸਾਲ ਬਾਅਦ ਹੁਣ ਟੇਲਰ ਦੇ ਬੱਲੇ ਚਾਂ ਅਰਧ ਸੈਂਕੜਾ ਨਿਕਲਿਆ ਹੈ। ਟੇਲਰ ਨੇ ਵਿਲੀਅਮਸਨ (51) ਦੇ ਨਾਲ ਚੌਥੇ ਵਿਕਟ ਲਈ 51 ਦੌਡਾਂ ਦੀ ਸਾਂਝੇਦਾਰੀ ਵੀ ਕੀਤੀ।PunjabKesari

ਚੌਥੀ ਵਾਰ ਭਾਰਤੀ ਟੀਮ ਨੇ ਹਾਸਲ ਕੀਤਾ 200+ ਦਾ ਟੀਚਾ
ਟੀ-20 ਅੰਤਰਰਾਸ਼ਟਰੀ 'ਚ ਭਾਰਤ ਦਾ ਇਹ ਤੀਜਾ ਸਭ ਤੋਂ ਵੱਡਾ ਸਕੋਰ ਚੇਜ਼ ਰਿਹਾ ਹੈ। ਉਥੇ ਹੀ ਨਿਊਜ਼ੀਲੈਂਡ 'ਚ ਪਹਿਲੀ ਵਾਰ ਭਾਰਤੀ ਟੀਮ ਨੇ 200+ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ। ਟੀ-20 ਅੰਤਰਰਾਸ਼ਟਰੀ 'ਚ ਇਹ ਚੌਥਾ ਮੌਕਾ ਹੈ, ਜਦੋਂ ਭਾਰਤੀ ਟੀਮ ਨੇ 200 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਇਸ ਫਾਰਮੈਟ 'ਚ ਭਾਰਤ ਸਭ ਤੋਂ ਜ਼ਿਆਦਾ (4) ਵਾਰ 200+ ਦਾ ਟੀਚਾ ਹਾਸਲ ਕਰਨ ਵਾਲਾ ਦੇਸ਼ ਹੈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਅਤੇ ਸ਼੍ਰੀਲੰਕਾ ਖਿਲਾਫ 200+ ਦੌੜਾਂ ਦਾ ਟੀਚਾ ਹਾਸਲ ਕੀਤਾ ਹੈ।PunjabKesari

ਕੋਹਲੀ ਨੇ ਤੋੜਿਆ ਯੁਵਰਾਜ ਸਿੰਘ ਦਾ ਇਹ ਰਿਕਾਰਡ
ਕੋਹਲੀ ਨੇ ਇਸ ਮੈਚ 'ਚ 32 ਗੇਂਦਾਂ 'ਚ 45 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਦੌਰਾਨ ਕੋਹਲੀ ਨੇ 3 ਚੌਕੇ ਅਤੇ 1 ਛੱਕਾ ਲਗਾਇਆ। ਇਸ ਦੇ ਨਾਲ ਹੀ ਕੋਹਲੀ ਦੇ ਨਾਂ ਟੀ-20 ਅੰਤਰਰਾਸ਼ਟਰੀ 'ਚ 76 ਛੱਕੇ ਹੋ ਗਏ ਹਨ। ਕੋਹਲੀ ਹੁਣ ਯੁਵਰਾਜ ਸਿੰਘ (74 ਛੱਕੇ) ਨੂੰ ਪਿੱਛੇ ਛੱਡ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਰੋਹਿਤ ਸ਼ਰਮਾ (121 ਛੱਕੇ) ਹਨ।PunjabKesari

ਟੀ-20 ਅੰਤਰਰਾਸ਼ਟਰੀ 'ਚ 50 ਵਿਕਟਾਂ ਲੈਣ ਵਾਲਾ ਤੀਜਾ ਕੀਵੀ ਬਣਿਆ ਮਿਚਲ ਸੈਂਟਨਰ
ਮਿਚੇਲ ਸੈਂਟਨਰ ਨੇ ਇਸ ਮੈਚ 'ਚ ਚਾਰ ਓਵਰ 'ਚ 50 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ। ਇਸ ਦੇ ਨਾਲ ਹੀ ਇਸ ਫਾਰਮੈਟ 'ਚ ਸੈਂਟਨਰ ਦੇ ਨਾਂ 50 ਵਿਕਟਾਂ ਹੋ ਗਈਆਂ ਹਨ। ਟੀ-20 ਅੰਤਰਰਾਸ਼ਟਰੀ 'ਚ 50 ਵਿਕਟਾਂ ਲੈਣ ਵਾਲਾ ਸੈਂਟਨਰ ਨਿਊਜ਼ੀਲੈਂਡ ਦਾ ਤੀਜਾ ਖਿਡਾਰੀ ਹੈ।PunjabKesari


Related News