ਭਾਰਤ-ਏ ਨੇ ਇੰਗਲੈਂਡ ਲਾਇਨਜ਼ ਤੋਂ ਜਿੱਤੀ ਸੀਰੀਜ਼
Sunday, Jan 27, 2019 - 08:03 PM (IST)

ਤਿਰੂਵਨੰਤਪੁਰਮ- ਲੈਫਟ ਆਰਮ ਸਪਿਨਰ ਆਲਰਾਊਂਡਰ ਕੁਣਾਲ ਪੰਡਯਾ (21 ਦੌੜਾਂ ਅਤੇ 21 ਦੌੜਾਂ 'ਤੇ 5 ਵਿਕਟਾਂ) ਦੇ ਸ਼ਾਨਦਾਰ ਆਲਰਾਊਂਡ ਪ੍ਰਦਰਸ਼ਨ ਨਾਲ ਭਾਰਤ-ਏ ਨੇ ਇੰਗਲੈਂਡ ਨੂੰ ਤੀਜੇ ਗੈਰ-ਅਧਿਕਾਰਤ ਵਨ ਡੇ ਵਿਚ ਐਤਵਾਰ ਨੂੰ 60 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਭਾਰਤ-ਏ ਨੇ 47.1 ਓਵਰਾਂ ਵਿਚ 172 ਦੌੜਾਂ ਦਾ ਆਮ ਸਕੋਰ ਬਣਾਉਣ ਦੇ ਬਾਵਜੂਦ ਇੰਗਲੈਂਡ ਲਾਇਨਜ਼ ਨੂੰ 30.5 ਓਵਰਾਂ ਵਿਚ ਸਿਰਫ 112 ਦੌੜਾਂ 'ਤੇ ਢੇਰ ਕਰ ਦਿੱਤਾ।