ਭਾਰਤ-ਏ ਨੇ ਪਾਰੀ ਅਤੇ 205 ਦੌੜਾਂ ਨਾਲ ਸ਼੍ਰੀਲੰਕਾ ਨੂੰ ਹਰਾਇਆ

Monday, May 27, 2019 - 09:46 PM (IST)

ਭਾਰਤ-ਏ ਨੇ ਪਾਰੀ ਅਤੇ 205 ਦੌੜਾਂ ਨਾਲ ਸ਼੍ਰੀਲੰਕਾ ਨੂੰ ਹਰਾਇਆ

ਬੇਲਗਾਮ— ਸਪਿਨਰ ਦੀਪਕ ਚਾਹਰ (45 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਮਦਦ ਨਾਲ ਭਾਰਤ-ਏ ਨੇ ਇਥੇ ਪਹਿਲੇ ਗੈਰ-ਅਧਿਕਾਰਤ ਟੈਸਟ ਦੇ ਤੀਜੇ ਹੀ ਦਿਨ ਮੰਗਲਵਾਰ ਫਾਲੋਆਨ ਝੱਲ ਰਹੀ ਮਹਿਮਾਨ ਟੀਮ ਸ਼੍ਰੀਲੰਕਾ-ਏ ਨੂੰ ਪਾਰੀ ਅਤੇ 205 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਦੋ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ।
ਭਾਰਤ-ਏ ਵਲੋਂ ਬੱਲੇਬਾਜ਼ਾਂ ਨੇ 142 ਓਵਰਾਂ 'ਚ 5 ਵਿਕਟਾਂ 'ਤੇ 622 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਸ਼੍ਰੀਲੰਕਾ-ਏ ਨੂੰ ਚੁਣੌਤੀ ਦਿੱਤੀ ਸੀ, ਜਿਸ ਸਾਹਮਣੇ ਪਹਿਲੀ ਪਾਰੀ 'ਚ ਮਹਿਮਾਨ ਟੀਮ 232 ਦੌੜਾਂ 'ਤੇ ਹੀ ਢੇਰ ਹੋ ਗਈ। ਦੂਜੀ ਪਾਰੀ 'ਚ ਉਸ ਨੂੰ ਫਾਲੋਆਨ ਝੱਲਣੀ ਪਈ ਪਰ ਮੈਚ ਦੇ ਤੀਜੇ ਹੀ ਦਿਨ ਟੀਮ 52.3 ਓਵਰਾਂ ਵਿਚ 185 ਦੌੜਾਂ 'ਤੇ ਸਿਮਟ ਕੇ ਪਾਰੀ ਨਾਲ ਮੈਚ ਗੁਆ ਬੈਠੀ।


author

Gurdeep Singh

Content Editor

Related News