ਇੰਡੀਆ A ਨੇ ਇੰਡੀਆ D ਨੂੰ ਹਰਾ ਕੇ ਮਹਿਲਾ ਚੈਲੰਜਰਜ਼ ਟਰਾਫੀ ਜਿੱਤੀ

Friday, Dec 10, 2021 - 03:51 PM (IST)

ਇੰਡੀਆ A ਨੇ ਇੰਡੀਆ D ਨੂੰ ਹਰਾ ਕੇ ਮਹਿਲਾ ਚੈਲੰਜਰਜ਼ ਟਰਾਫੀ ਜਿੱਤੀ

ਵਿਜੇਵਾੜਾ- ਭਾਰਤੀ ਬੱਲੇਬਾਜ਼ ਯਸਤਿਕਾ ਭਾਟੀਆ ਤੇ ਸੀ. ਝਾਂਸੀ ਲਕਸ਼ਮੀ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਇੰਡੀਆ ਏ ਨੇ ਮਹਿਲਾ ਚੈਲੰਜਰਜ਼ ਟਰਾਫੀ ਫਾਈਨਲ 'ਚ ਇੰਡੀਆ ਡੀ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਪੂਜਾ ਵਸਤਰਾਕਾਰ ਦੀ ਕਪਤਾਨੀ ਵਾਲੀ ਇੰਡੀਆ ਡੀ ਨੇ ਫ਼ਾਈਨਲ ਤੋਂ ਪਹਿਲਾਂ ਇਕ ਵੀ ਮੈਚ ਨਹੀਂ ਗੁਆਇਆ ਸੀ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰ 'ਚ 8 ਵਿਕਟ 'ਤੇ 219 ਦੌੜਾਂ ਬਣਾਈਆਂ।

ਸਲਾਮੀ ਬੱਲੇਬਾਜ਼ ਐੱਸ ਮੇਘਨਾ ਨੇ 44 ਗੇਂਦਾਂ 'ਚ 45 ਤੇ ਹੇਠਲੇ ਕ੍ਰਮ ਦੀ ਬੱਲੇਬਾਜ਼ ਅਮਨਜੋਤ ਕੌਰ ਨੇ 74 ਗੇਂਦਾਂ 'ਚ 55 ਦੌੜਾਂ ਬਣਾਈਆਂ। ਸਨੇਹ ਰਾਣਾ ਦੀ ਕਪਤਾਨੀ ਵਾਲੀ ਭਾਰਤ ਏ ਨੇ 45.4 ਓਵਰ 'ਚ ਟੀਚਾ ਹਾਸਲ ਕਰ ਲਿਆ। ਭਾਟੀਆ ਨੇ 102 ਗੇਂਦ 'ਚ 86 ਤੇ ਲਕਸ਼ਮੀ ਨੇ 70 ਗੇਂਦ 'ਚ 64 ਦੌੜਾਂ ਬਣਾਈਆਂ। ਇਸ ਟੂਰਨਾਮੈਂਟ 'ਚ ਭਾਰਤੀ ਟੀਮ ਦੇ ਕਈ ਖਿਡਾਰੀਆਂ ਨੇ ਹਿੱਸਾ ਲਿਆ। ਆਸਟਰੇਲੀਆ 'ਚ ਬਿਗ ਬੈਸ਼ ਲੀਗ ਖੇਡਣ ਵਾਲੇ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਸੀ।  


author

Tarsem Singh

Content Editor

Related News