ਅੱਜ ਦੇ ਹੀ ਦਿਨ ਭਾਰਤ ਨੇ ਰਚਿਆ ਸੀ ਇਤਿਹਾਸ, ਜਿੱਤਿਆ ਸੀ ਦੂਜੀ ਵਾਰ ਵਰਲਡ ਕੱਪ
Tuesday, Apr 02, 2019 - 01:20 PM (IST)

ਸਪੋਰਟਸ ਡੈਸਕ— ਸਾਲ 2011 'ਚ ਅੱਜ ਹੀ ਦੇ ਦਿਨ ਭਾਵ 2 ਅਪ੍ਰੈਲ ਨੂੰ ਭਾਰਤੀ ਕ੍ਰਿਕਟ 'ਚ 28 ਸਾਲਾਂ ਤੋਂ ਪਿਆ 'ਸੋਕਾ' ਖਤਮ ਹੋਇਆ ਸੀ। 2 ਅਪ੍ਰੈਲ 2011 ਨੂੰ ਹੀ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਦੂਜੀ ਵਾਰ ਕ੍ਰਿਕਟ ਦਾ ਵਨ ਡੇ ਵਰਲਡ ਕੱਪ ਆਪਣੇ ਨਾਂ ਕੀਤਾ ਸੀ। ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ ਦਾ ਗਵਾਹ ਮੁੰਬਈ ਦਾ ਵਾਨਖੇੜੇ ਸਟੇਡੀਅਮ ਅਤੇ ਉੱਥੇ ਬੈਠੇ ਲੋਕ ਬਣੇ ਸਨ। ਇਸ ਦੇ ਨਾਲ ਹੀ ਭਾਰਤੀ ਟੀਮ ਵੈਸਟਇੰਡੀਜ਼ ਅਤੇ ਆਸਟਰੇਲੀਆ ਦੇ ਬਾਅਦ ਤੀਜੀ ਅਜਿਹੀ ਟੀਮ ਬਣੀ, ਜੋ ਦੋ ਜਾਂ ਇਸ ਤੋਂ ਜ਼ਿਆਦਾ ਵਾਰ ਖਿਤਾਬ 'ਤੇ ਕਬਜ਼ਾ ਜਮਾਉਣ 'ਚ ਸਫਲ ਰਹੀ। ਇਸ ਤੋਂ ਪਹਿਲਾਂ ਭਾਰਤ ਨੇ 1983 'ਚ ਵਰਲਡ ਕੱਪ ਖਿਤਾਬ ਜਿੱਤਿਆ ਸੀ।
ਵਰਲਡ ਕੱਪ ਦਾ ਫਾਈਨਲ ਮੈਚ ਰਿਹਾ ਸੀ ਕੁਝ ਅਜਿਹਾ
ਵਨ ਡੇ ਵਰਲਡ ਕੱਪ 2011 ਦੇ ਫਾਈਨਲ 'ਚ ਸ਼੍ਰੀਲੰਕਾ ਨੇ 274 ਦੌੜਾਂ ਬਣਾਈਆਂ ਸਨ। ਇਸ 'ਚ ਮਹੇਲਾ ਜੈਵਰਧਨੇ ਦੀਆਂ 103 ਦੌੜਾਂ ਸ਼ਾਮਲ ਸਨ। ਜਵਾਬ 'ਚ ਭਾਰਤੀ ਟੀਮ ਦੀ ਸ਼ੁਰੂਆਤ ਓਨੀ ਚੰਗੀ ਨਹੀਂ ਹੋਈ ਅਤੇ ਉਸ ਨੇ 31 ਦੌੜਾਂ 'ਤੇ 2 ਵਿਕਟ ਗੁਆ ਦਿੱਤੇ ਸਨ। ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਪਵੇਲੀਅਨ ਪਰਤ ਗਏ ਸਨ। ਗੌਤਮ ਗੰਭੀਰ ਅਤੇ ਵਿਰਾਟ ਕੋਹਲੀ ਨੇ ਤੀਜੇ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ 22ਵੇਂ ਓਵਰ 'ਚ ਕੋਹਲੀ ਵੀ ਆਊਟ ਹੋ ਗਏ ਸਨ। ਇਸ ਤੋਂ ਬਾਅਦ ਚੌਥੇ ਵਿਕਟ ਲਈ ਧੋਨੀ ਨੇ ਗੰਭੀਰ ਦੇ ਨਾਲ ਮਿਲ ਕੇ 109 ਦੌੜਾਂ ਦੀ ਸਾਂਝੇਦਾਰੀ ਕੀਤੀ। ਗੰਭੀਰ ਨੇ 97 ਦੌੜਾਂ ਬਣਾਈਆਂ ਸਨ।
ਧੋਨੀ ਨੇ ਕੀਤੀ ਸ਼ਾਨਦਾਰ ਬੱਲੇਬਾਜ਼ੀ
ਇਕ ਸਮੇਂ ਟੀਮ ਇੰਡੀਆ 114 ਦੌੜਾਂ 'ਤੇ 3 ਵਿਕਟਾਂ ਗੁਆ ਚੁੱਕੀ ਸੀ। ਓਪਨਰ ਗੌਤਮ ਗੰਭੀਰ ਕ੍ਰੀਜ਼ 'ਤੇ ਸਨ ਅਤੇ ਉਨ੍ਹਾਂ ਦਾ ਸਾਥ ਦੇਣ ਲਈ ਯੁਵਰਾਜ ਨੇ ਆਉਣਾ ਸੀ, ਪਰ ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕਪਤਾਨ ਧੋਨੀ ਯੁਵਰਾਜ ਤੋਂ ਪਹਿਲਾਂ ਕ੍ਰੀਜ਼ 'ਤੇ ਆ ਗਏ। ਉਨ੍ਹਾਂ ਨੇ ਧਮਾਕੇਦਾਰ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦਿਵਾਈ, ਉਹ ਮੈਨ ਆਫ ਦਿ ਮੈਚ ਰਹੇ।
ਛੱਕਾ ਮਾਰ ਕੇ ਭਾਰਤ ਨੂੰ ਬਣਾਇਆ ਚੈਂਪੀਅਨ
ਧੋਨੀ ਨੇ ਗੰਭੀਰ ਦੇ ਨਾਲ 109 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਗੌਤਮ ਗੰਭੀਰ ਨੇ 97 ਦੌੜਾਂ ਦੀ ਠੋਸ ਪਾਰੀ ਖੇਡੀ। ਧੋਨੀ ਨੇ 79 ਗੇਂਦਾਂ 'ਚ 91 ਦੌੜਾਂ ਤਾਂ ਬਣਾਈਆਂ ਪਰ ਨਾਲ ਹੀ ਬੈਸਟ ਫਿਨਿਸ਼ਰ ਦੀ ਪਰਿਭਾਸ਼ਾ 'ਤੇ ਖਰੇ ਉਤਰਦੇ ਹੋਏ ਜੇਤੂ ਸਿਕਸਰ ਮਾਰ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ।
#WorldCup2011 @2April 2011 #28 Years #India #Won #World #Cup #MSDhoni #Six pic.twitter.com/ncEMWKKKto
— Neelkanth (@NeelkanthNikhi1) April 2, 2019