ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟਰੇਲੀਆ ਨਾਲ 2-2 ਨਾਲ ਡਰਾਅ ਖੇਡਿਆ
Sunday, Aug 18, 2019 - 02:02 PM (IST)

ਟੋਕੀਓ— ਭਾਰਤੀ ਮਹਿਲਾ ਹਾਕੀ ਟੀਮ ਨੇ ਦੋ ਗੋਲ ਨਾਲ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਓਲੰਪਿਕ ਟੈਸਟ ਪ੍ਰਤੀਯੋਗਿਤਾ ਦੇ ਰਾਊਂਡ ਰੋਬਿਨ ਲੀਗ ਮੈਚ 'ਚ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ ਨੂੰ 2-2 ਨਾਲ ਡਰਾਅ 'ਤੇ ਰੋਕਿਆ। ਟੂਰਨਾਮੈਂਟ ਦੇ ਦੂਜੇ ਮੈਚ 'ਚ ਭਾਰਤ ਲਈ ਵੰਦਨਾ ਕਟਾਰੀਆ (36ਵੇਂ ਮਿੰਟ) ਅਤੇ ਗੁਰਜੀਤ ਕੌਰ (59ਵੇਂ ਮਿੰਟ) ਨੇ ਗੋਲ ਕੀਤੇ। ਆਸਟਰੇਲੀਆ ਵੱਲੋਂ ਕੈਟਲਿਨ ਨੋਬਸ ਨੇ 14ਵੇਂ ਅਤੇ ਗ੍ਰੇਸ ਸਟੀਵਰਟ ਨੇ 43ਵੇਂ ਮਿੰਟ 'ਚ ਗੋਲ ਦਾਗੇ। ਭਾਰਤ ਨੇ ਸ਼ਨੀਵਾਰ ਨੂੰ ਪਹਿਲੇ ਮੈਚ 'ਚ ਮੇਜ਼ਬਾਨ ਜਾਪਾਨ ਨੂੰ 2-1 ਨਾਲ ਹਰਾਇਆ ਸੀ। ਭਾਰਤੀ ਟੀਮ ਆਪਣੇ ਤੀਜੇ ਅਤੇ ਆਖਰੀ ਰਾਊਂਡ ਮੈਚ 'ਚ ਮੰਗਲਵਾਰ ਨੂੰ ਚੀਨ ਨਾਲ ਭਿੜੇਗੀ ਤੇ ਜਿੱਤ ਹਾਸਲ ਕਰਨ ਦੀ ਆਪਣੀ ਪੂਰੀ ਕੋਸ਼ਿਸ਼ ਕਰੇਗੀ।