ਭਾਰਤ ਨੇ ਆਸਟਰੇਲੀਆਈ ਕਲੱਬ ''ਤੇ 3-1 ਨਾਲ ਜਿੱਤ ਦਰਜ ਕੀਤੀ

Sunday, Aug 26, 2018 - 12:33 PM (IST)

ਭਾਰਤ ਨੇ ਆਸਟਰੇਲੀਆਈ ਕਲੱਬ ''ਤੇ 3-1 ਨਾਲ ਜਿੱਤ ਦਰਜ ਕੀਤੀ

ਨਵੀਂ ਦਿੱਲੀ— ਸੁਮਿਤ ਪਾਸੀ ਦੇ ਦੋ ਗੋਲ ਅਤੇ ਡੀ ਸਾਜਿਦ ਦੇ ਪਹਿਲੇ ਹਾਫ 'ਚ ਸ਼ਾਨਦਾਰ ਹੈਡਰ ਨਾਲ ਭਾਰਤ ਨੇ ਸ਼ਨੀਵਾਰ ਨੂੰ ਸਿਡਨੀ 'ਚ ਫੁੱਟਬਾਲ ਦੇ ਦੋਸਤਾਨਾ ਮੈਚ 'ਚ ਏ.ਪੀ.ਆਈ.ਏ. ਲੇਚਾਰਡਟ ਟਾਈਗਰ ਐੱਫ.ਸੀ. ਅੰਡਰ-20 ਟੀਮ ਨੂੰ 3-1 ਨਾਲ ਹਰਾਇਆ।

ਏ.ਪੀ.ਆਈ.ਏ. ਟਾਈਗਰਸ ਦੇ ਖਿਡਾਰੀਆਂ ਨੇ 27ਵੇਂ ਮਿੰਟ 'ਚ ਗੋਲ ਕਰਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸਾਜਿਦ ਨੇ ਭਾਰਤ ਵੱਲੋਂ ਅੱਠ ਮਿੰਟ ਬਾਅਦ ਬਰਾਬਰੀ ਦਾ ਗੋਲ ਕਰਕੇ ਮੈਚ 'ਚ ਵਾਪਸੀ ਕਰਾਈ। ਦੂਜੇ ਹਾਫ 'ਚ ਸੁਮਿਤ ਪਾਸੀ ਨੇ 47ਵੇਂ ਅਤੇ 57ਵੇਂ ਮਿੰਟ 'ਚ ਦੋ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਮੌਜੂਦਾ ਦੌਰੇ 'ਤੇ ਇਹ ਟੀਮ ਦਾ ਪਹਿਲਾ ਦੋਸਤਾਨਾ ਮੈਚ ਹੈ। ਕੋਚ ਸਟੀਫਨ ਕਾਂਸਟੇਨਟਾਈਨ ਨੇ ਸਾਰੇ ਅੰਡਰ-23 ਖਿਡਾਰੀਆਂ ਨੂੰ ਮੈਚ 'ਚ ਉਤਾਰਿਆ ਸੀ। ਉਨ੍ਹਾਂ ਕਿਹਾ, ''ਇਹ ਚੰਗਾ ਮੈਚ ਰਿਹਾ ਅਤੇ ਅਸੀਂ ਸਿਡਨੀ ਐੱਫ.ਸੀ. ਦੇ ਖਿਲਾਫ 28 ਅਗਸਤ ਨੂੰ ਹੋਣ ਵਾਲੇ ਮੈਚ 'ਚ ਵੀ ਚੰਗਾ ਪ੍ਰਦਰਸ਼ਨ ਕਰਾਂਗੇ।''     


Related News