ਸੀਰੀਜ਼ ਗੁਆਉਣ ਦੇ ਬਾਅਦ ਭਾਰਤ ਨੇ ਜਿੱਤਿਆ ਆਖ਼ਰੀ ਮੈਚ

07/18/2018 8:58:43 AM

ਕੋਲੰਬੋ— ਗਣੇਸ਼ ਦੀ 86 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਭਾਰਤ ਨੇ ਸ਼੍ਰੀਲੰਕਾ ਨੂੰ ਤਿੰਨ ਮੈਚਾਂ ਦੀ ਬਲਾਈਂਡ ਇਕ ਰੋਜ਼ਾ ਸੀਰੀਜ਼ ਦੇ ਆਖ਼ਰੀ ਮੈਚ 'ਚ ਮੰਗਲਵਾਰ ਨੂੰ 66 ਦੌੜਾਂ ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਇਹ ਸੀਰੀਜ਼ 2-1 ਨਾਲ ਜਿੱਤੀ ਹੈ। ਸੀਰੀਜ਼ ਗੁਆਉਣ ਦੇ ਬਾਅਦ ਭਾਰਤ ਨੇ ਆਖ਼ਰੀ ਮੈਚ ਜਿੱਤ ਕੇ ਸੀਰੀਜ਼ ਦਾ ਅੰਤ ਜਿੱਤ ਦੇ ਨਾਲ ਕੀਤਾ। 

ਭਾਰਤ ਨੇ 8 ਵਿਕਟਾਂ ਗੁਆ ਕੇ 323 ਦੌੜਾਂ ਦਾ ਵੱਡਾ ਸਕੋਰ ਬਣਾਇਆ। ਗਣੇਸ਼ ਨੇ 86, ਸੁਨੀਲ ਨੇ 54 ਅਤੇ ਲਿੰਗਰਾਜ ਨੇ 40 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਟੀਮ ਇਸ ਦੇ ਜਵਾਬ 'ਚ 34.1 ਓਵਰਾਂ 'ਚ 257 ਦੌੜਾਂ 'ਤੇ ਸਿਮਟ ਗਈ। ਸਹਾਨ ਕੁਮਾਰਾ ਨੇ ਸ਼੍ਰੀਲੰਕਾ ਲਈ ਸਭ ਤੋਂ ਜ਼ਿਆਦਾ 84 ਦੌੜਾਂ ਬਣਾਈਆਂ।


Related News