ਡੇਵਿਸ ਕੱਪ ''ਚ ਭਾਰਤ ਦੀ ਖਰਾਬ ਸ਼ੁਰੂਆਤ, ਪ੍ਰਜਨੇਸ਼ ਹਾਰੇ

Friday, Sep 17, 2021 - 11:07 PM (IST)

ਡੇਵਿਸ ਕੱਪ ''ਚ ਭਾਰਤ ਦੀ ਖਰਾਬ ਸ਼ੁਰੂਆਤ, ਪ੍ਰਜਨੇਸ਼ ਹਾਰੇ

ਐਸਪੂ (ਫਿਨਲੈਂਡ)- ਅਨੁਭਵੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਡੇਵਿਸ ਕੱਪ ਵਿਸ਼ਵ ਗਰੁੱਪ-1 ਮੁਕਾਬਲੇ ਵਿਚ ਫਿਨਲੈਂਡ ਦੇ ਵਿਰੁੱਧ ਭਾਰਤ ਨੂੰ ਜਿੱਤ ਦਿਵਾਉਣ 'ਚ ਅਸਫਲ ਰਹੇ। ਵਿਸ਼ਵ ਰੈਂਕਿੰਗ 'ਚ 165ਵੇਂ ਸਥਾਨ 'ਤੇ ਕਾਬਜ਼ ਪ੍ਰਜਨੇਸ਼ ਨੂੰ ਰੈਂਕਿੰਗ 'ਚ ਬਹੁਤ ਹੇਠਲੇ ਖਿਡਾਰੀ ਆਟੋ ਵਿਰਤਾਨੇਨ (419ਵੀਂ ਰੈਂਕਿੰਗ) ਤੋਂ 3-6, 6-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਵਿਚ ਪ੍ਰਜਨੇਸ਼ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਵਿਰਤਾਨੇਨ ਨੇ ਪਹਿਲੇ ਸੈੱਟ ਨੂੰ 6-3 ਨਾਲ ਜਿੱਤ ਕੇ ਉਸ 'ਤੇ ਦਬਾਅ ਬਣਾ ਦਿੱਤਾ। 

ਇਹ ਖ਼ਬਰ ਪੜ੍ਹੋ- ਚੇਨਈ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ : ਪੀਟਰਸਨ

ਭਾਰਤੀ ਖਿਡਾਰੀ ਨੇ ਹਾਲਾਂਕਿ ਦੂਜੇ ਸੈੱਟ ਵਿਚ ਵਾਪਸੀ ਕੀਤੀ ਅਤੇ ਮੁਕਾਬਲਾ ਟਾਈ-ਬ੍ਰੇਕਰ ਤੱਕ ਪਹੁੰਚਿਆ। ਜਿਸ ਨੂੰ ਜਿੱਤ ਕੇ ਵਿਰਤਾਨੇਨ ਨੇ ਇਕ ਘੰਟੇ 25 ਮਿੰਟ ਤੱਕ ਚੱਲੇ ਮੁਕਾਬਲੇ ਨੂੰ ਆਪਣੇ ਨਾਂ ਕਰ ਲਿਆ। ਭਾਰਤ ਦੇ ਦੂਜੀ ਰੈਂਕਿੰਗ ਵਾਲੇ ਖਿਡਾਰੀ ਰਾਮਕੁਮਾਰ ਦਾ ਸਾਹਣਾ ਦਿਨ ਦੇ ਦੂਜੇ ਮੈਚ ਵਿਚ ਫਿਨਲੈਂਡ ਦੇ ਨੰਬਰ ਇਕ ਖਿਡਾਰੀ ਐਮਿਲ ਰੁਸੂਵੂਓਰੀ ਨਾਲ ਹੋਵੇਗਾ ਜੋ ਵਿਸ਼ਵ ਰੈਂਕਿੰਗ ਵਿਚ 74ਵੇਂ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ- ਅਮਰੀਕੀ ਓਪਨ ਚੈਂਪੀਅਨ ਏਮਾ ਰਾਡੂਕਾਨੂ ਬ੍ਰਿਟੇਨ ਪਹੁੰਚੀ, ਮਾਤਾ-ਪਿਤਾ ਨੂੰ ਮਿਲੀ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News