16ਵਾਂ ਦਿੱਲੀ ਗ੍ਰੈਂਡ ਮਾਸਟਰ ਸ਼ਤਰੰਜ ''ਚ ਭਾਰਤ ਦਾ ਮੁਰਲੀ ਸਾਂਝੀ ਬੜ੍ਹਤ ''ਤੇ

01/13/2018 1:34:26 AM

ਨਵੀਂ ਦਿੱਲੀ— ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਚੱਲ ਰਹੇ ਏਸ਼ੀਆ ਦੇ ਸਭ ਤੋਂ ਵੱਡੇ ਸ਼ਤਰੰਜ ਟੂਰਨਾਮੈਂਟ 16ਵੇਂ ਦਿੱਲੀ ਗ੍ਰੈਂਡ ਮਾਸਟਰ ਸ਼ਤੰਰਜ ਵਿਚ ਅੱਜ ਦੋ ਰਾਊਂਡ ਹੋਏ। ਪੰਜਵੇਂ ਤੇ ਛੇਵੇਂ ਰਾਊਂਡ ਤੋਂ ਬਾਅਦ ਭਾਰਤ ਦਾ ਗ੍ਰੈਂਡ ਮਾਸਟਰ ਮੁਰਲੀ ਕਾਰਤੀਕੇਅਨ, ਬੰਗਲਾਦੇਸ਼ ਦਾ ਜਿਓਰ ਰਹਿਮਾਨ  ਤੇ ਟਾਪ ਸੀਡ ਅਜ਼ਰਬੈਜਾਨ ਦੇ ਗ੍ਰੈਂਡ ਮਾਸਟਰ ਅਕਰਾਦੀ ਨਾਈਡਿਸ਼ ਨੇ 5.5 ਅੰਕਾਂ ਨਾਲ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ ਹੈ। ਜਦਕਿ ਭਾਰਤ  ਦੇ ਚੋਟੀ ਦੇ ਖਿਡਾਰੀ ਅਭਿਜੀਤ ਗੁਪਤਾ ਨੂੰ ਨੌਜਵਾਨ ਹਮਵਤਨ ਹਿਮਲ ਗੁਸੇਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਜਿਹੇ ਵਿਚ ਉਸਦਾ ਖਿਤਾਬ ਜਿੱਤਣ ਦਾ ਰਸਤਾ ਫਿਲਹਾਲ ਮੁਸ਼ਕਿਲ ਹੋ ਗਿਆ ਹੈ। ਹਾਲਾਂਕਿ ਅਜੇ ਵੀ 4 ਰਾਊਂਡਾਂ ਦੀ ਖੇਡ ਬਾਕੀ ਹੈ, ਅਜਿਹੇ ਵਿਚ ਇਹ ਕਹਿਣਾ ਮੁਸ਼ਕਿਲ ਹੈ  ਕਿ ਜੇਤੂ ਕੌਣ ਹੋਵੇਗਾ ਕਿਉਂਕਿ ਇਹ ਇਨ੍ਹਾਂ ਰਾਊਂਡਾਂ ਦੇ ਨਤੀਜਿਆਂ 'ਤੇ ਨਿਰਭਰ ਹੋਵੇਗਾ। 
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੱਲ ਤੱਕ ਦੇ ਸਭ ਤੋਂ ਅੱਗੇ ਚੱਲ ਰਹੇ 44 ਸਾਲਾ ਗ੍ਰੈਂਡ ਮਾਸਟਰ ਬੰਗਲਾਦੇਸ਼ ਦੇ ਜਿਓਰ ਰਹਿਮਾਨ ਦੀ, ਜਿਸ ਨੇ ਅੱਜ ਵੀ ਸ਼ਾਨਦਾਰ ਖੇਡ ਦਿਖਾਈ ਤੇ ਪਹਿਲਾਂ ਤਾਂ ਉਸ ਨੇ ਦੂਜੀ ਸੀਡ ਤਜ਼ਾਕਿਸਤਾਨ ਦੇ ਓਮਾਨਤੋਵ ਫਾਰੁਖ ਨੂੰ ਹਰਾਇਆ ਤੇ ਫਿਰ ਭਾਰਤ ਦੇ ਦੀਪਸੇਨ ਗੁਪਤਾ ਨਾਲ ਡਰਾਅ ਖੇਡਦੇ ਹੋਏ ਖੁਦ ਨੂੰ ਬੜ੍ਹਤ ਵਿਚ ਬਣਾਈ ਰੱਖਿਆ। ਹਾਲਾਂਕਿ ਉਸ ਦੇ ਛੇਵੇਂ ਰਾਊਂਡ ਵਿਚ ਡਰਾਅ ਦਾ ਫਾਇਦਾ ਅਕਰਾਦੀ  ਤੇ ਭਾਰਤ ਦੇ ਮੁਰਲੀ ਨੂੰ  ਮਿਲਿਆਂ। ਇਨ੍ਹਾਂ ਦੋਵਾਂ ਨੇ ਆਪਣੇ-ਅਪਾਣੇ ਮੈਚ ਜਿੱਤ ਕੇ ਰਹਿਮਾਨ ਦੀ ਬਰਾਬਰੀ ਹਾਸਲ ਕਰਦੇ ਹੋਏ ਸਾਂਝੇ ਤੌਰ 'ਤੇ ਬੜ੍ਹਤ ਹਾਸਲ ਕਰ ਲਈ। ਅਕਰਾਦੀ ਨੇ ਅੱਜ ਪਹਿਲਾਂ ਭਾਰਤ ਦੇ ਦੀਪਨ ਚਕਰਵਰਤੀ ਤੇ ਫਿਰ ਵੈਭਵ ਸੂਰੀ ਨੂੰ ਹਰਾਇਆ। ਮੁਰਲੀ ਨੇ ਹਮਵਤਨ ਅਰਜਨ ਐਰਗਾਸੀ ਤੇ ਫਿਰ ਹਿਮਲ ਗੁਸੇਨ ਨੂੰ ਹਰਾਉਂਦਿਆਂ ਦੋ ਜਿੱਤਾਂ ਦਰਜ ਕੀਤੀਆਂ।


Related News