ਏਸ਼ੀਆਈ ਮੁੱਕੇਬਾਜ਼ੀ ''ਚ ਭਾਰਤ ਦਾ ਤਮਗਾ ਪੱਕਾ

11/02/2017 4:51:18 AM

ਵੀਅਤਨਾਮ— ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਭਾਰਤ ਨੇ ਡਰਾਅ ਦੇ ਦਿਨ ਹੀ ਤਮਗਾ ਪੱਕਾ ਕਰ ਲਿਆ, ਜਦੋਂ ਸੀਮਾ ਪੂਨੀਆ (+81 ਕਿਲੋ) ਸਿੱਧੇ ਸੈਮੀਫਾਈਨਲ 'ਚ ਪਹੁੰਚ ਗਈ, ਜਦਕਿ ਐੱਮ. ਸੀ. ਮੈਰੀਕਾਮ (48 ਕਿਲੋ) ਆਪਣੀ ਮੁਹਿੰਮ ਦਾ ਆਗ਼ਾਜ਼ ਕੱਲ ਕਰੇਗੀ। ਪੂਨੀਆ ਦੇ ਭਾਰ ਵਰਗ 'ਚ ਸਿਰਫ 4 ਮੁੱਕੇਬਾਜ਼ ਹਨ। ਲਿਹਾਜ਼ਾ ਚਾਰੋਂ ਸੈਮੀਫਾਈਨਲ 'ਚ ਪਹੁੰਚ ਗਏ। ਉਹ 7 ਨਵੰਬਰ ਨੂੰ ਉਜ਼ਬੇਕਿਸਤਾਨ ਦੀ ਗੁਜਾਲ ਇਸਮਾਤੋਵਾ ਨਾਲ ਖੇਡੇਗੀ। ਓਲੰਪਿਕ ਕਾਂਸੀ ਤਮੇਗਾ ਜੇਤੂ ਅਤੇ 5 ਵਾਰ ਦੀ ਵਿਸ਼ਵ ਚੈਂਪੀਅਨ ਐੱਮ. ਸੀ. ਮੈਰੀਕਾਮ ਆਪਣੇ 48 ਕਿਲੋ ਭਾਰ ਵਰਗ 'ਚ ਵਾਪਸੀ ਕਰੇਗੀ।


Related News