ਭਾਰਤ ਦੀ ਮਾਰਟਿਨਾ ਦੇਵੀ ਨੇ ਏਸ਼ੀਆਈ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਜਿੱਤਿਆ
Thursday, Dec 26, 2024 - 04:26 PM (IST)
ਦੋਹਾ– ਭਾਰਤੀ ਵੇਟਲਿਫਟਰ ਮਾਰਟਿਨਾ ਦੇਵੀ ਨੇ ਇਥੇ ਏਸ਼ੀਆਈ ਜੂਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਔਰਤਾਂ ਦੀ ਜੂਨੀਅਰ ਪਲੱਸ 87 ਕਿਲੋ ਵਰਗ ’ਚ ਚਾਂਦੀ ਤਮਗਾ ਜਿੱਤਿਆ। ਮਣੀਪੁਰ ਦੀ 18 ਸਾਲਾ ਮਾਰਟਿਨਾ ਨੇ 225 ਕਿਲੋ (96 ਅਤੇ 129 ਕਿਲੋ) ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਕਲੀਨ ਐਂਡ ਜਰਕ ’ਚ ਵੀ ਚਾਂਦੀ ਅਤੇ ਸਨੈਚ ’ਚ ਕਾਂਸੀ ਤਮਗਾ ਹਾਸਲ ਕੀਤਾ। ਉਨ੍ਹਾਂ ਦਾ ਵਿਅਕਤੀਗਤ ਬੈਸਟ ਪ੍ਰਦਰਸ਼ਨ 237 ਕਿਲੋ ਦਾ ਹੈ, ਜੋ ਉਨ੍ਹਾਂ ਨੇ ਇਸ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਚੁੱਕਿਆ ਸੀ।