ਇੰਡੀਆ ਓਪਨ 2026: ਐਨ ਸੇ ਯੰਗ ਨੇ ਜਿੱਤਿਆ ਮਹਿਲਾ ਸਿੰਗਲਜ਼ ਖਿਤਾਬ
Sunday, Jan 18, 2026 - 05:34 PM (IST)
ਨਵੀਂ ਦਿੱਲੀ: ਦੁਨੀਆ ਦੀ ਨੰਬਰ ਇੱਕ ਬੈਡਮਿੰਟਨ ਖਿਡਾਰਨ ਐਨ ਸੇ ਯੰਗ ਨੇ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦੇ ਹੋਏ ਐਤਵਾਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਆਯੋਜਿਤ ਯੋਨੈਕਸ-ਸਨਰਾਈਜ਼ ਇੰਡੀਆ ਓਪਨ 2026 ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਦੀ ਸੋਨ ਤਮਗਾ ਜੇਤੂ ਨੇ ਚੀਨ ਦੀ ਵਾਂਗ ਝੀਈ ਨੂੰ ਸਿੱਧੇ ਗੇਮਾਂ ਵਿੱਚ 21-13, 21-11 ਦੇ ਸਕੋਰ ਨਾਲ ਹਰਾ ਕੇ ਆਪਣਾ ਦਬਦਬਾ ਸਾਬਤ ਕੀਤਾ।
ਐਨ ਸੇ ਯੰਗ ਨੇ ਪੂਰੇ ਮੈਚ ਦੌਰਾਨ ਆਪਣਾ ਕੰਟਰੋਲ ਬਣਾਈ ਰੱਖਿਆ ਅਤੇ ਵਿਰੋਧੀ ਖਿਡਾਰਨ ਨੂੰ ਕੋਈ ਮੌਕਾ ਨਹੀਂ ਦਿੱਤਾ। ਇਹ ਉਨ੍ਹਾਂ ਦਾ ਲਗਾਤਾਰ ਦੂਜਾ ਇੰਡੀਆ ਓਪਨ ਮਹਿਲਾ ਸਿੰਗਲਜ਼ ਖਿਤਾਬ ਹੈ। ਜ਼ਿਕਰਯੋਗ ਹੈ ਕਿ ਸਾਲ 2025 ਵਿੱਚ ਉਨ੍ਹਾਂ ਨੇ ਕੁੱਲ 11 ਖਿਤਾਬ ਜਿੱਤ ਕੇ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ, ਜੋ ਕਿ ਕਿਸੇ ਵੀ ਮਹਿਲਾ ਸ਼ਟਲਰ ਦੁਆਰਾ ਇੱਕ ਸਾਲ ਵਿੱਚ ਜਿੱਤੇ ਗਏ ਸਭ ਤੋਂ ਵੱਧ ਖਿਤਾਬ ਹਨ।
