ਲਕਸ਼ੈ ਸੇਨ ਦੀ ਹਾਰ ਨਾਲ ਇੰਡੀਆ ਓਪਨ ’ਚ ਭਾਰਤੀ ਚੁਣੌਤੀ ਖਤਮ
Saturday, Jan 17, 2026 - 11:03 AM (IST)
ਨਵੀਂ ਦਿੱਲੀ– ਅਲਮੋੜਾ ਦਾ 24 ਸਾਲਾ ਖਿਡਾਰੀ ਲਕਸ਼ੈ ਸੇਨ ਸ਼ੁੱਕਰਵਾਰ ਨੂੰ ਇੱਥੇ ਇੰਡੀਆ ਓਪਨ ਸੁਪਰ 750 ਵਿਚ ਪੁਰਸ਼ ਸਿੰਗਲਜ਼ ਕੁਆਰਟਰ ਫਾਈਨਲ ਵਿਚ ਚੀਨੀ ਤਾਈਪੇ ਦੇ ਲਿਨ ਚੁਨ ਯੀ ਨੂੰ ਚੁਣੌਤੀ ਦੇਣ ਤੋਂ ਬਾਅਦ ਹਾਰ ਗਿਆ, ਜਿਸ ਨਾਲ ਟੂਰਨਾਮੈਂਟ ਵਿਚ ਭਾਰਤ ਦੀ ਘਰੇਲੂ ਚੁਣੌਤੀ ਵੀ ਖਤਮ ਹੋ ਗਈ।
ਲਕਸ਼ੈ ਨੇ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ਵਿਚ ਸਖਤ ਟੱਕਰ ਦਿੱਤੀ ਪਰ ਫੈਸਲਾਕੁੰਨ ਪਲਾਂ ਵਿਚ ਪਿੱਛੇ ਰਹਿ ਗਿਆ। ਉਸ ਨੇ ਆਖਰੀ ਪਲਾਂ ਵਿਚ ਮਿਲੀ ਬੜ੍ਹਤ ਗੁਆ ਦਿੱਤੀ ਤੇ ਦੁਨੀਆ ਦੇ 12ਵੇਂ ਨੰਬਰ ਦੇ ਖਿਡਾਰੀ ਹੱਥੋਂ 21-17, 13-21, 18-21 ਨਾਲ ਹਾਰ ਗਿਆ।
