ਲੱਦਾਖ ਦੇ ਉਪ ਰਾਜਪਾਲ ਨੇ ਲੇਹ ’ਚ ਛੇਵੀਆਂ ਖੇਲੋ ਇੰਡਆਂ ਖੇਡਾਂ ਦੀ ਸ਼ੁਰੂਆਤ ਦਾ ਕੀਤਾ ਐਲਾਨ
Wednesday, Jan 21, 2026 - 11:14 AM (IST)
ਲੇਹ- ਉਪ ਰਾਜਪਾਲ ਕਵੀਂਦ੍ਰ ਗੁਪਤਾ ਨੇ ਅਤਿਆਧੁਨਿਕ ਐੱਨ. ਡੀ. ਐੱਸ. ਆਈਸ ਹਾਕੀ ਸਟੇਡੀਅਮ ਵਿਚ ਛੇਵੀਆਂ ਸਰਦ ਰੁੱਤ ਖੇਡਾਂ 2026 ਦੀ ਸ਼ੁਰੂਆਤ ਦਾ ਮੰਗਲਵਾਰ ਨੂੰ ਐਲਾਨ ਕੀਤਾ। ਖੇਡਾਂ ਅਗਲੇ 7 ਦਿਨਾਂ ਤੱਕ ਚੱਲਣਗੀਆਂ ਤੇ 26 ਜਨਵਰੀ ਨੂੰ ਗਣਤੰਤਰ ਦਿਹਾੜੇ ’ਤੇ ਇਨ੍ਹਾਂ ਦੀ ਸਮਾਪਤੀ ਹੋਵੇਗੀ। ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ 19 ਸੂਬਿਆਂ ਦੇ 1060 ਮੁਕਾਬੇਲਬਾਜ਼ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣਗੇ, ਜਿਨ੍ਹਾਂ ਵਿਚ ਖਿਡਾਰੀ, ਤਕਨੀਕੀ ਅਧਿਕਾਰੀ, ਸਹਿਯੋਗੀ ਸਟਾਫ ਤੇ ਵਾਲੰਟੀਅਰ ਸ਼ਾਮਲ ਹਨ।
