ਰਾਂਚੀ ਰਾਇਲਜ਼ ਨੇ ਸੂਰਮਾ ਨੂੰ 4-1 ਨਾਲ ਹਰਾਇਆ

Saturday, Jan 17, 2026 - 10:36 AM (IST)

ਰਾਂਚੀ ਰਾਇਲਜ਼ ਨੇ ਸੂਰਮਾ ਨੂੰ 4-1 ਨਾਲ ਹਰਾਇਆ

ਰਾਂਚੀ– ਰਾਂਚੀ ਰਾਇਲਜ਼ ਨੇ ਪੁਰਸ਼ ਹਾਕੀ ਇੰਡੀਆ ਲੀਗ (ਐੱਚ. ਆਈ. ਐੱਲ.) ਵਿਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ ਤੇ ਸ਼ੁੱਕਰਵਾਰ ਨੂੰ ਇਸ ਸੈਸ਼ਨ ਦੇ ਆਪਣੇ ਆਖਰੀ ਘਰੇਲੂ ਮੈਚ ਵਿਚ ਜੇ. ਐੱਸ. ਡਬਲਯੂ. ਸੂਰਮਾ ਹਾਕੀ ਕਲੱਬ ਨੂੰ 4-1 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ।

ਟਾਮ ਬੂਨ (20ਵੇਂ, 22ਵੇਂ ਮਿੰਟ) ਦੇ ਦੋ ਗੋਲ ਤੇ ਮਨਦੀਪ ਸਿੰਘ (47ਵੇਂ ਮਿੰਟ) ਤੇ ਮਨਮੀਤ ਸਿੰਘ ਰਾਏ (14ਵੇਂ) ਦੇ ਗੋਲ ਦੀ ਮਦਦ ਨਾਲ ਰਾਂਚੀ ਰਾਇਲਜ਼ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਪਹੁੰਚ ਗਈ। ਸੂਰਮਾ ਲਈ ਇਕਲੌਤਾ ਗੋਲ ਜੀਤਪਾਲ (52ਵੇਂ ਮਿੰਟ) ਨੇ ਕੀਤਾ।


author

Tarsem Singh

Content Editor

Related News