ਅਨੁਰਾਗ ਸਿੰਘ ਤੇ ਅਸ਼ਮਿਤਾ ਚੰਦ੍ਰਾ ਨੇ ਜਿੱਤੇ ਸੋਨ ਤਮਗੇ
Saturday, Jan 10, 2026 - 01:11 PM (IST)
ਦੀਵ–ਖੇਲੋ ਇੰਡੀਆ ਵਿਚਾਲੇ ਖੇਡਾਂ 2026 ਵਿਚ ਉੱਤਰ ਪ੍ਰਦੇਸ਼ ਦੇ ਅਨੁਰਾਗ ਸਿੰਘ ਤੇ ਕਰਨਾਟਕ ਦੀ ਅਸ਼ਮਿਤਾ ਚੰਦ੍ਰਾ ਨੇ ਓਪਨ ਵਾਟਰ ਸਵਿਮਿੰਗ ਵਿਚ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੀ 10 ਕਿਲੋਮੀਟਰ ਰੇਸ ਵਿਚ ਸੋਨ ਤਮਗੇ ਜਿੱਤੇ।
ਅਨੁਰਾਗ ਤੇ ਅਸ਼ਮਿਤਾ ਦੋਵਾਂ ਨੇ ਇਸ ਪ੍ਰਤੀਯੋਗਿਤਾ ਦੀ ਤਿਆਰੀ ਸਵਿਮਿੰਗ ਪੂਲ ਵਿਚ ਕੀਤੀ ਸੀ, ਜਿੱਥੇ ਉਨ੍ਹਾਂ ਨੇ ਸਹਿਣ ਸ਼ਕਤੀ ’ਤੇ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਦੇ ਟ੍ਰੇਨਿੰਗ ਸੈਸ਼ਨ ਇੰਨੇ ਕਠੋਰ ਸਨ ਕਿ ਉਹ ਦੋ ਜਾਂ ਤਿੰਨ ਵਾਰ, ਲੱਗਭਗ ਛੇ ਤੋਂ ਸੱਤ ਘੰਟੇ ਪਾਣੀ ਵਿਚ ਬਿਤਾਉਂਦੇ ਸਨ।
