ਭਾਰਤ ਦੇ ਜੌਬੀ ਮੈਥਿਊ ਨੇ ਪੈਰਾ ਪਾਵਰਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ

Wednesday, Oct 15, 2025 - 11:51 AM (IST)

ਭਾਰਤ ਦੇ ਜੌਬੀ ਮੈਥਿਊ ਨੇ ਪੈਰਾ ਪਾਵਰਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤਿਆ ਕਾਂਸੀ ਤਮਗਾ

ਨਵੀਂ ਦਿੱਲੀ– ਭਾਰਤ ਦੇ ਤਜਰਬੇਕਾਰ ਪੈਰਾ ਪਾਵਰਲਿਫਟਰ ਜੌਬੀ ਮੈਥਿਊ ਨੇ ਮਿਸਰ ਦੇ ਕਾਹਿਰਾ ਵਿਚ ਆਯੋਜਿਤ ਪੈਰਾ ਪਾਵਰਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਹਾਸਲ ਕੀਤਾ। ਮੈਥਿਊ ਨੇ ਲੀਜੈਂਡਸ (ਮਾਸਟਰਸ) ਵਰਗ ਵਿਚ ਇਹ ਤਮਗਾ ਜਿੱਤਿਆ। 

ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ 147 ਕਿ. ਗ੍ਰਾ. ਦਾ ਭਾਰ ਚੁੱਕਿਆ ਪਰ ਇਸ ਨੂੰ ਫਾਊਲ ਕਰਾਰ ਦਿੱਤਾ ਗਿਆ। ਉਸ ਨੇ ਇਸ ਦੇ ਬਾਵਜੂਦ ਦੂਜੀ ਕੋਸ਼ਿਸ਼ ਵਿਚ 148 ਕਿ. ਗ੍ਰਾ. ਭਾਰ ਆਸਾਨੀ ਨਾਲ ਚੁੱਕ ਲਿਆ। ਮੈਥਿਊ ਨੇ ਇਸ ਲੈਅ ਨੂੰ ਜਾਰੀ ਰੱਖਦੇ ਹੋਏ ਆਪਣੀ ਕੋਸ਼ਿਸ਼ ਵਿਚ 152 ਕਿ. ਗ੍ਰਾ. ਦਾ ਭਾਰ ਚੁੱਕ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਸ ਦਾ ਪਿਛਲਾ ਵਿਅਕਤੀਗਤ ਸਰਵੋਤਮ 150 ਕਿ. ਗ੍ਰਾ. ਸੀ, ਜਿਸ ਨੂੰ ਉਸ ਨੇ 2 ਮਹੀਨੇ ਪਹਿਲਾਂ ਬੀਜ਼ਿੰਗ ਵਿਸ਼ਵ ਕੱਪ ਵਿਚ ਹਾਸਲ ਕੀਤਾ ਸੀ। ਇਹ ਮੈਥਿਊ ਦਾ ਦੂਜਾ ਵਿਸ਼ਵ ਚੈਂਪੀਅਨਸ਼ਿਪ ਤਮਗਾ ਹੈ। ਇਸ ਤੋਂ ਪਹਿਲਾਂ ਉਸ ਨੇ ਦੁਬਈ 2023 ਵਿਚ 59 ਕਿ. ਗ੍ਰਾ. ਭਾਰ ਵਰਗ ਵਿਚ ਮੁਕਾਬਲੇਬਾਜ਼ੀ ਕਰਦੇ ਹੋਏ ਕਾਂਸੀ ਤਮਗਾ ਜਿੱਤਿਆ ਸੀ।


author

Tarsem Singh

Content Editor

Related News