ਭਾਰਤ ’ਚ ਮਿਲ ਰਹੀਆਂ ਸ਼ਾਨਦਾਰ ਸਹੂਲਤਾਂ : ਸ਼ਿਯਾਓਯਾਨ

Friday, Oct 03, 2025 - 05:18 PM (IST)

ਭਾਰਤ ’ਚ ਮਿਲ ਰਹੀਆਂ ਸ਼ਾਨਦਾਰ ਸਹੂਲਤਾਂ : ਸ਼ਿਯਾਓਯਾਨ

ਨਵੀਂ ਦਿੱਲੀ (ਭਾਸ਼ਾ)- ਚੀਨ ਦੀ 2 ਵਾਰ ਦੀ ਪੈਰਾ-ਓਲੰਪਿਕ ਚੈਂਪੀਅਨ ਵੇਨ ਸ਼ਿਯਾਓਯਾਨ ਨੇ ਇਥੇ ਵਿਸ਼ਵ ਪੈਰਾ-ਓਲੰਪਿਕ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 100 ਮੀਟਰ ਟੀ37 ਮੁਕਾਬਲੇ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਇਸ ਨੂੰ ਸਰਸ੍ਰੇਸ਼ਠ ਰੇਸ ਵਾਲੀ ਜਗ੍ਹਾ ਕਰਾਰ ਦਿੰਦਿਆਂ ਇਨ੍ਹਾਂ ਖੇਡਾਂ ਦੀ ਸ਼ਾਨਦਾਰ ਮੇਜ਼ਬਾਨੀ ਲਈ ਭਾਰਤ ਦੀ ਤਾਰੀਫ ਕੀਤੀ। ਸ਼ਿਯਾਓਯਾਨ ਦੀ ਸੱਜੀ ਲੱਤ ਜਮਾਂਦਰੂ ਅਪੰਗਤਾ ਕਾਰਨ ਖਰਾਬ ਹੋ ਚੁੱਕੀ ਹੈ। ਉਸ ਨੇ ਆਪਣੇ ਮੁਕਾਬਲੇ ’ਚ 12.93 ਸਕਿੰਟ ਦੇ ਸੈਸ਼ਨ ਦੇ ਸਰਵਸ਼੍ਰੇਸ਼ਟ ਸਮੇਂ ਨਾਲ ਟਾਪ ਸਥਾਨ ਹਾਸਲ ਕਰ ਕੇ 2024 ਵਿਚ ਜਿੱਤੇ ਗਏ ਸੋਨ ਤਮਗੇ ਦਾ ਬਚਾਅ ਕੀਤਾ। ਇਸ 27 ਸਾਲਾ ਖਿਡਾਰੀ ਨੇ ਆਪਣੇ ਪ੍ਰਦਰਸ਼ਨ ਨੂੰ ਆਪਣੇ ਮਾਣਕਾਂ ਅਨੁਸਾਰ ‘ਔਸਤ’ ਦੱਸਿਆ ਪਰ ਚੈਂਪੀਅਨਸ਼ਿਪ ਦੇ ਮੇਜ਼ਬਾਨ ਦੇ ਰੂਪ ’ਚ ਭਾਰਤ ਤੋਂ ਕਾਫੀ ਪ੍ਰਭਾਵਿਤ ਦਿਸੀ।

ਉਸ ਨੇ ਕਿਹਾ ਕਿ ਇਹ ਮੇਰੀ ਦੂਸਰੀ ਪ੍ਰਤੀਯੋਗਿਤਾ ਹੈ। ਅੱਜ ਦਾ ਨਤੀਜਾ ਔਸਤ ਹੈ, ਕਿਉਂਕਿ ਮੈਂ ਦੌੜ ਦੌਰਾਨ ਥੋੜੀ ਕਮਜ਼ੋਰ ਮਹਿਸੂਸ ਕਰ ਰਹੀ ਸੀ। ਮੈਨੂੰ ਲੱਗਦਾ ਹੈ ਕਿ ਭਾਰਤ ਨੇ ਸਹੂਲਤਾਂ ਅਤੇ ਮਾਹੌਲ ਨੂੰ ਲੈ ਕੇ ਬਹੁਤ ਈਮਾਨਦਾਰੀ ਦਿਖਾਈ ਹੈ। ਇਸ ਆਯੋਜਨ ਦੀ ਰੇਸ ਵਾਲੀ ਥਾਂ ਵਧੀਆ ਹੈ। ਇਸ ਲਈ ਮੈਂ ਭਾਰਤ ਸਰਕਾਰ ਅਤੇ ਇਥੋਂ ਦੇ ਸਵੈ-ਸੇਵਕਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।


author

cherry

Content Editor

Related News