ਤੇਪੇ ਸਿਗਨਲ ਸੁਪਰ ਗ੍ਰਾਂਡ ਮਾਸਟਰ ਸ਼ਤਰੰਜ : ਭਾਰਤ ਦੇ ਗੁਕੇਸ਼ ਤੇ ਅਰਜੁਨ ਹੋਣਗੇ ਖਿਤਾਬ ਦੇ ਦਾਅਵੇਦਾਰ

Thursday, May 04, 2023 - 01:33 PM (IST)

ਤੇਪੇ ਸਿਗਨਲ ਸੁਪਰ ਗ੍ਰਾਂਡ ਮਾਸਟਰ ਸ਼ਤਰੰਜ : ਭਾਰਤ ਦੇ ਗੁਕੇਸ਼ ਤੇ ਅਰਜੁਨ ਹੋਣਗੇ ਖਿਤਾਬ ਦੇ ਦਾਅਵੇਦਾਰ

ਸਟਾਕਹੋਮ (ਸਵੀਡਨ), (ਨਿਕਲੇਸ਼ ਜੈਨ)– ਤੇਪੇ ਸਿਗਮਨ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਇਸ ਵਾਰ ਦੋ ਭਾਰਤੀ ਖਿਡਾਰੀ ਨਜ਼ਰ ਆਉਣਗੇ। ਚੈਂਪੀਅਨਸ਼ਿਪ ਵਿਚ 8 ਖਿਡਾਰੀ ਰਾਊਂਡ ਰੌਬਿਨ ਆਧਾਰ ’ਤੇ ਆਪਸ ਵਿਚ ਕੁਲ 7 ਕਲਾਸੀਕਲ ਮੁਕਾਬਲੇ ਖੇਡਣਗੇ ਜਿਹੜੇ ਕਿ 4 ਮਈ ਤੋਂ ਸ਼ੁਰੂ ਹੋ ਕੇ 10 ਮਈ ਤਕ ਖੇਡੇ ਜਾਣਗੇ। ਭਾਰਤ ਦੇ ਨੌਜਵਾਨ ਗ੍ਰੈਂਡ ਮਾਸਟਰ ਤੇ ਵਿਸ਼ਵ ਨੰਬਰ 17 ਤੇ 2732 ਫਿਡੇ ਰੇਟਿੰਗ ਵਾਲੇ ਡੀ. ਗੁਕੇਸ਼ ਨੂੰ ਚੈਂਪੀਅਨਸ਼ਿਪ ਵਿਚ ਚੋਟੀ ਦਰਜਾ ਦਿੱਤਾ ਗਿਆ ਹੈ ਜਦਕਿ ਭਾਰਤ ਦੇ ਹੀ ਗ੍ਰੈਂਡ ਮਾਸਟਰ ਅਰਜੁਨ ਐਰਗਾਸੀ ਨੂੰ ਦੂਜਾ ਦਰਜਾ ਮਿਲਿਆ ਹੈ।

ਹੋਰ ਖਿਡਾਰੀਆਂ ਵਿਚ ਜਰਮਨੀ ਦਾ ਵਿਨਸੇਂਟ ਕੇਮਰ, ਨੀਦਰਲੈਂਡ ਦਾ ਜੌਰਡਨ ਵਾਨ ਫਾਰੇਸਟ, ਰੂਸ ਦਾ ਪੀਟਰ ਸਵੀਡਲਰ, ਇਸਰਾਇਲ ਦਾ ਬੋਰਿਸ ਗੇਲਫਾਂਦ, ਮੇਜ਼ਬਾਨ ਸਵੀਡਨ ਦਾ ਨਿਲਸ ਗ੍ਰੰਡੇਲਿਊਸ ਤੇ ਯੂ. ਐੱਸ. ਏ. ਦੇ ਅਭਮਨਿਊ ਮਿਸ਼ਰਾ ਨੂੰ ਕ੍ਰਮਵਾਰ ਤੀਜੇ ਤੋਂ ਲੈ ਕੇ 8ਵਾਂ ਦਰਜਾ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਵਿਚ ਪਹਿਲੀਆਂ 40 ਚਾਲਾਂ ਨੂੰ ਚੱਲਣ ਲਈ ਪ੍ਰਤੀ ਖਿਡਾਰੀ 90 ਮਿੰਟ ਦਿੱਤੇ ਜਾਣਗੇ ਤੇ ਉਸ ਤੋਂ ਬਾਅਦ ਬਚੇ ਹੋਏ ਮੈਚ ਲਈ 30 ਮਿੰਟ ਦਾ ਸਮਾਂ ਹੋਰ ਦਿੱਤਾ ਜਾਵੇਗਾ ਜਦਕਿ ਪਹਿਲੀ ਚਾਲ ਤੋਂ ਹਰ ਚਾਲ ’ਤੇ 30 ਸੈਕੰਡ ਦਾ ਸਮਾਂ ਜੁੜਦਾ ਰਹੇਗਾ।

SCHEDULE
May 4, Round 1    3 p.m – 9 p.m CET
May 5, Round 2    3 p.m – 9 p.m CET
May 6, Round 3    3 p.m – 9 p.m CET
May 7, Round 4    3 p.m – 9 p.m CET
May 8, Round 5    3 p.m – 9 p.m CET
May 9, Round 6    3 p.m – 9 p.m CET
May 10, Round 7    12 p.m – 6 p.m CET
 

Starting rank list of players
No.         Name    FED    Rtg
1    GM    Gukesh, D    IND    2732
2    GM    Erigaisi, Arjun    IND    2701
3    GM    Keymer, Vincent    GER    2700
4    GM    Van Foreest, Jorden    NED    2689
5    GM    Svidler, Peter    FID    2683
6    GM    Gelfand, Boris    ISR    2678
7    GM    Grandelius, Nils    SWE    2664
8    GM    Mishra, Abhimanyu    USA    2550


author

Tarsem Singh

Content Editor

Related News