ਭਾਰਤ ਦੇ ਅਰਜੁਨ ਭਾਟੀ ਨੇ ਜੂਨੀਅਰ ਵਿਸ਼ਵ ਗੋਲਫ ਚੈਂਪੀਅਨਸ਼ਿਪ ਜਿੱਤੀ
Friday, Jul 19, 2019 - 01:49 AM (IST)

ਨਵੀਂ ਦਿੱਲੀ- ਭਾਰਤ ਦੇ ਅਰਜੁਨ ਭਾਟੀ ਨੇ ਤਾਈਵਾਨ ਦੇ ਜੇਰੇਮੀ ਚੇਨ ਨੂੰ ਹਰਾ ਕੇ ਕੈਲੀਫੋਰਨੀਆ ਵਿਚ ਐੱਫ. ਸੀ. ਜੀ. ਕਾਲਵੇ ਜੂਨੀਅਰ ਵਿਸ਼ਵ ਗੋਲਫ ਚੈਂਪੀਅਨਸ਼ਿਪ 2019 ਦਾ ਖਿਤਾਬ ਜਿੱਤਿਆ। ਇਸ ਟੂਰਨਾਮੈਂਟ ਵਿਚ 40 ਦੇਸ਼ਾਂ ਦੇ 637 ਗੋਲਫਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ ਅਰਜੁਨ ਨੇ ਪਹਿਲਾ ਸਥਾਨ ਹਾਸਲ ਕੀਤਾ। ਉਸ ਨੇ ਤਿੰਨ ਦਿਨ ਦੇ ਫਾਈਨਲ ਵਿਚ ਕੁਲ 199 ਦਾ ਸਕੋਰ ਬਣਾਇਆ। ਚੇਨ ਦੂਜੇ ਸਥਾਨ 'ਤੇ ਰਹੇ ਜਦਕਿ ਨਿਊਜ਼ੀਲੈਂਡ ਦੇ ਜੋਸ਼ੁਆ ਬਾਈ ਨੇ ਤੀਜਾ ਸਥਾਨ ਹਾਸਲ ਕੀਤਾ। ਉਸਦਾ ਸਕੋਰ ਕ੍ਰਮਵਾਰ 202 ਤੇ 207 ਰਿਹਾ। ਅਰਜੁਨ ਨੇ ਕਿਹਾ ਕਿ ਮੈਂ ਆਪਣਾ ਸਰਵਸ੍ਰੇਸ਼ਠ ਯੋਗਦਾਨ ਦਿੱਤਾ ਕਿਉਂਕਿ ਮੈਂ ਆਪਣੇ ਦੇਸ਼ ਲਈ ਇਹ ਚੈਂਪੀਅਨ ਜਿੱਤਣਾ ਚਾਹੁੰਦਾ ਸੀ। ਮੈਂ ਵਿਸ਼ਵ 'ਚ ਨੰਬਰ ਇਕ ਗੋਲਫਰ ਬਣਨਾ ਚਾਹੁੰਦਾ ਹਾਂ। ਮੇਰਾ ਟੀਚਾ ਭਾਰਤ ਦੇ ਲਈ ਓਲੰਪਿਕ ਸੋਨ ਤਮਗਾ ਜਿੱਤਣਾ ਹੈ।