ਭਾਰਤੀ ਪੁਰਸ਼ ਪੈਦਲ ਚਾਲ ਟੀਮ ਨੂੰ 7 ਸਾਲ ਬਾਅਦ ਮਿਲਿਆ ਕਾਂਸੀ ਤਮਗਾ
Friday, Aug 02, 2019 - 08:27 PM (IST)

ਨਵੀਂ ਦਿੱਲੀ— ਭਾਰਤ 7 ਸਾਲ ਪਹਿਲਾਂ ਰੂਸ ਵਿਚ ਖੇਡੇ ਗਏ ਆਈ. ਏ. ਏ. ਐੱਫ. ਵਿਸ਼ਵ ਪੈਦਲ ਚਾਲ ਕੱਪ ਵਿਚ ਤੀਜੇ ਸਥਾਨ 'ਤੇ ਆਉਣ ਤੋਂ ਖੁੰਝ ਗਿਆ ਸੀ ਪਰ ਦੂਜੇ ਸਥਾਨ 'ਤੇ ਰਹੀ ਯੂਕ੍ਰੇਨੀ ਟੀਮ ਦੇ ਇਕ ਮੈਂਬਰ ਦੇ ਡੋਪਿੰਗ ਵਿਚ ਫੜੇ ਜਾਣ ਕਾਰਣ ਅਯੋਗ ਐਲਾਨੇ ਜਾਣ ਤੋਂ ਬਾਅਦ ਹੁਣ ਉਸ ਨੂੰ ਕਾਂਸੀ ਤਮਗਾ ਮਿਲਿਆ।
ਕੇਟੀ ਇਰਫਾਨ, ਬਾਬੂਭਾਈ ਪਾਨੂਚਾ ਅਤੇ ਸੁਰਿੰਦਰ ਸਿੰਘ ਦੀ ਭਾਰਤੀ ਟੀਮ ਮਈ 2012 ਵਿਚ ਸਰਾਂਸਕ ਵਿਚ ਖੇਡੀ ਗਈ ਚੈਂਪੀਅਨਸ਼ਿਪ ਦੀ 20 ਕਿਲੋਮੀਟਰ ਪੈਦਲ ਚਾਲ ਵਿਚ ਚੀਨ, ਯੂਕ੍ਰੇਨ ਅਤੇ ਆਸਟਰੇਲੀਆ ਤੋਂ ਬਾਅਦ ਚੌਥੇ ਸਥਾਨ 'ਤੇ ਰਹੀ ਸੀ ਪਰ ਯੂਕ੍ਰੇਨ ਦੇ ਐਥਲੀਟ ਰਸਲਾਨ ਦਿਮਿਤ੍ਰੇਂਕੋ ਨੂੰ ਡੋਪਿੰਗ ਉਲੰਘਣਾ ਕਾਰਣ ਸੱਤ ਸਾਲ ਬਾਅਦ ਅਯੋਗ ਕਰਾਰ ਦਿੱਤਾ ਗਿਆ, ਜਿਸ ਕਾਰਣ ਭਾਰਤੀ ਟੀਮ ਕਾਂਸੀ ਤਮਗਾ ਹਾਸਲ ਕਰਨ ਵਿਚ ਸਫਲ ਰਹੀ।