ਪਾਕਿ ਗੇਂਦਬਾਜ਼ਾਂ ਅੱਗੇ ਪਸਤ ਹੋਏ ਭਾਰਤੀ ਬੱਲੇਬਾਜ਼, 58 ਦੌੜਾਂ ਨਾਲ ਗੁਆਇਆ ਪਹਿਲਾ ਟੀ-20 ਮੈਚ

Sunday, Apr 04, 2021 - 11:38 AM (IST)

ਪਾਕਿ ਗੇਂਦਬਾਜ਼ਾਂ ਅੱਗੇ ਪਸਤ ਹੋਏ ਭਾਰਤੀ ਬੱਲੇਬਾਜ਼, 58 ਦੌੜਾਂ ਨਾਲ ਗੁਆਇਆ ਪਹਿਲਾ ਟੀ-20 ਮੈਚ

ਢਾਕਾ— ਬਦਰ ਮੁਨੀਰ (50) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਪਾਕਿਸਤਾਨ ਨੇ ਭਾਰਤ ਨੂੰ ਤਿਕੋਣੀ ਬਲਾਈਂਡ ਸੀਰੀਜ਼ ਦੇ ਪਹਿਲੇ ਮੁਕਾਬਲੇ ’ਚ ਸ਼ਨੀਵਾਰ ਨੂੰ 58 ਦੌੜਾਂ ਨਾਲ ਹਰਾ ਦਿੱਤਾ। ਬਸੁੰਧਰਾ ਸਪੋਰਟਸ ਕੰਪਲੈਕਸ ’ਚ ਖੇਡੇ ਗਏ ਮੁਕਾਬਲੇ ’ਚ ਪਾਕਿਸਤਾਨ ਨੇ ਮੈਚ ਦੇ ਪਹਿਲੇ ਓਵਰ ’ਚ ਆਪਣਾ ਪਹਿਲਾ ਵਿਕਟ ਗੁਆਇਆ ਪਰ ਪਾਕਿਸਤਾਨੀ ਟੀਮ ਇਸ ਦੇ ਬਾਅਦ ਸੰਭਲ ਕੇ 20 ਓਵਰ ’ਚ 9 ਵਿਕਟਾਂ ’ਤੇ 185 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ’ਚ ਕਾਮਯਾਬ ਰਹੀ। ਬਦਰ ਮੁਨੀਰ ਨੇ ਆਪਣੀਆਂ 50 ਦੌੜਾਂ ਸਿਰਫ਼ 27 ਗੇਂਦਾਂ ’ਚ ਤਿੰਨ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ ਪੂਰੀਆਂ ਕੀਤੀਆਂ।
ਇਹ ਵੀ ਪੜ੍ਹੋ : ਜਦੋਂ ਸ਼ੋਏਬ ਅਖ਼ਤਰ ਨੇ ਮੰਗੇ ਸਨ ਭੱਜੀ ਤੋਂ 2011 WC ਫ਼ਾਈਨਲ ਦੇ ਟਿਕਟ, ਭੱਜੀ ਨੇ ਦਿੱਤਾ ਸੀ ਮਜ਼ੇਦਾਰ ਜਵਾਬ

ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤੀ ਖਿਡਾਰੀਆਂ ਨੇ ਹਾਲਾਂਕਿ ਚੰਗੀ ਸ਼ੁਰੂਆਤ ਕੀਤੀ ਪਰ ਫਿਰ ਉਹ ਨਿਯਮਿਤ ਵਕਫ਼ੇ ’ਚ ਆਪਣੇ ਵਿਕਟ ਗੁਆਉਂਦੇ ਰਹੇ ਤੇ ਭਾਰਤੀ ਟੀਮ 20 ਓਵਰ ’ਚ 8 ਵਿਕਟਾਂ ’ਤੇ 127 ਦੌੜਾਂ ਤਕ ਹੀ ਪਹੁੰਚ ਸਕੀ। ਪਾਕਿਸਤਾਨ ਵੱਲੋਂ ਅਨੀਸ ਜਾਵੇਦ ਨੇ 5.33 ਦੇ ਇਕਨਾਮੀ ਰੇਟ ਨਾਲ 2 ਵਿਕਟਾਂ ਹਾਸਲ ਕੀਤੀਆਂ ਜਦਕਿ ਬਦਰ ਮੁਨੀਰ ਆਪਣੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਪਲੇਅਰ ਆਫ਼ ਦਿ ਮੈਚ ਬਣੇ। ਭਾਰਤ ਦਾ ਦੂਜਾ ਮੁਕਾਬਲਾ ਐਤਵਾਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News