ਅੰਡਰ 23 ਏਸ਼ੀਆਈ ਕੱਪ ਫ਼ੁੱਟਬਾਲ ਕੁਆਲੀਫ਼ਾਇਰ : ਭਾਰਤ ਦੇ ਗਰੁੱਪ ’ਚ UAE., ਓਮਾਨ ਤੇ ਕਿਰਗਿਜ ਗਣਰਾਜ

Friday, Jul 09, 2021 - 09:09 PM (IST)

ਅੰਡਰ 23 ਏਸ਼ੀਆਈ ਕੱਪ ਫ਼ੁੱਟਬਾਲ ਕੁਆਲੀਫ਼ਾਇਰ : ਭਾਰਤ ਦੇ ਗਰੁੱਪ ’ਚ UAE., ਓਮਾਨ ਤੇ ਕਿਰਗਿਜ ਗਣਰਾਜ

ਨਵੀਂ ਦਿੱਲੀ— ਭਾਰਤ ਨੂੰ 23 ਤੋਂ 31 ਅਕਤੂਬਰ ਤਕ ਹੋਣ ਵਾਲੇ ਏ. ਐੱਫ. ਸੀ. (ਏਸ਼ੀਆਈ ਫ਼ੁੱਟਬਾਲ ਸੰਘ) ਅੰਡਰ-23 ਏਸ਼ੀਆਈ ਕੱਪ ਉਜ਼ਬੇਕਿਸਤਾਨ 2022 ਕੁਆਲੀਫ਼ਾਇਰ ਦੇ ਲਈ ਸ਼ੁੱਕਰਵਾਰ ਨੂੰ ਮੇਜ਼ਬਾਨ ਯੂ. ਏ. ਈ. (ਸੰਯੁਕਤ ਅਰਬ ਅਮੀਰਾਤ), ਓਮਾਨ ਤੇ ਕਿਰਗੀਜ ਗਣਰਾਜ ਦੇ ਨਾਲ ਗਰੁੱਪ ਈ ’ਚ ਰਖਿਆ ਗਿਆ। ਏ. ਐੱਫ. ਸੀ. ਅੰਡਰ-23 ਏਸ਼ੀਆਈ ਕੱਪ 2022 (ਫ਼ਾਈਨਲਸ) ’ਚ ਉਪਲਬਧ 15 ਸਥਾਨਾਂ ਦੀ ਚੋਣ ਲਈ 42 ਟੀਮਾਂ ਨੂੰ 11 ਗਰੁੱਪਾਂ ’ਚ ਵੰਡਿਆ ਗਿਆ ਹੈ। ਉਜ਼ਬੇਕਿਸਤਾਨ ਨੇ ਮੇਜ਼ਬਾਨ ਦੇ ਤੌਰ ’ਤੇ ਪਹਿਲਾਂ ਹੀ ਆਪਣੀ ਜਗ੍ਹਾ ਪੱਕੀ ਕਰ ਲਈ ਹੈ। 

ਇਹ ਪਹਿਲਾ ਮੌਕਾ ਹੈ ਜਦੋਂ ਟੂਰਨਾਮੈਂਟ ਦਾ ਆਯੋਜਨ ਮੱਧ ਏਸ਼ੀਆ ’ਚ ਕੀਤਾ ਜਾ ਰਿਹਾ ਹੈ। ਏ. ਐੱਫ. ਸੀ. ਤੋਂ ਜਾਰੀ ਬਿਆਨ ਦੇ ਮੁਤਾਬਕ ਡਰਾਅ ਲਈ ਟੀਮਾਂ ਨੂੰ ਦੋ ਖੇਤਰਾਂ ’ਚ ਵੰਡਿਆ ਗਿਆ ਹੈ। ਇਸ ’ਚ ਪੱਛਮੀ ਖੇਤਰ ’ਚ ਪੱਛਮ, ਦੱਖਣ ਤੇ ਮੱਧ ਏਸ਼ੀਆ ਦੀਆਂ 23 ਟੀਮਾਂ ਸ਼ਮਲ ਹਨ ਜਦਕਿ ਪੂਰਬੀ ਖੇਤਰ ’ਚ 19 ਟੀਮਾਂ ਹਨ। ਇਸ ’ਚ ਪੂਰਬੀ ਤੇ ਆਸੀਆਨ ਦੇਸ਼ ਵੀ ਸ਼ਾਮਲ ਹਨ। ਫ਼ਾਈਨਲਸ ਲਈ 11 ਗਰੁੱਪ ਜੇਤੂ ਤੇ ਦੂਜੇ ਸਥਾਨ ਦੀ ਚਾਰ ਸਰਵਸ੍ਰੇਸ਼ਠ ਟੀਮਾਂ ਕੁਆਲੀਫਾਈ ਕਰਨਗੀਆਂ। ਭਾਰਤ ਗਰੁੱਪ ਈ ’ਚ ਹੈ ਜਿਸ ਦੇ ਮੈਚਾਂ ਦੀ ਮੇਜ਼ਬਾਨੀ ਯੂ. ਏ. ਈ. ਕਰੇਗਾ।  ਉਜ਼ਬੇਕਿਸਤਾਨ ਦੀ ਜਗ੍ਹਾ ਪੱਕੀ ਹੋਣ ਦੇ ਬਾਅਦ ਵੀ ਉਸ ਨੂੰ ਗਰੁੱਪ ਡੀ ’ਚ 2013 ਤੇ 2020 ਦੀ ਉਪਜੇਤੂ ਸਾਊਦੀ ਅਰਬ, ਬੰਗਲਾਦੇਸ਼ ਤੇ ਮੇਜ਼ਬਾਨ ਕੁਵੈਤ ਦੇ ਨਾਲ ਰਖਿਆ ਗਿਆ ਹੈ। 


author

Tarsem Singh

Content Editor

Related News