IND vs WI : ਭਾਰਤ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ ’ਚ 2-0 ਨਾਲ ਕੀਤਾ ਕਲੀਨ ਸਵੀਪ

Tuesday, Sep 03, 2019 - 12:11 AM (IST)

IND vs WI : ਭਾਰਤ ਨੇ ਵਿੰਡੀਜ਼ ਨੂੰ ਟੈਸਟ ਸੀਰੀਜ਼ ’ਚ 2-0 ਨਾਲ ਕੀਤਾ ਕਲੀਨ ਸਵੀਪ

ਕਿੰਗਸਟਨ— ਭਾਰਤ ਨੇ ਆਪਣੇ ਗੇਂਦਬਾਜ਼ਾਂ ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਨਾਲ ਵੈਸਟਇੰਡੀਜ਼ ਨੂੰ ਚੌਥੇ ਹੀ ਦਿਨ ਸੋਮਵਾਰ ਨੂੰ 257 ਦੌੜਾਂ ਨਾਲ ਹਰਾਉਂਦਿਆਂ ਦੂਜਾ ਟੈਸਟ ਜਿੱਤ ਕੇ ਮੇਜ਼ਬਾਨ ਟੀਮ ਦਾ 2-0 ਨਾਲ ਸਫਾਇਆ ਕਰ ਦਿੱਤਾ। ਭਾਰਤ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੇ ਤਹਿਤ ਦੋ ਟੈਸਟਾਂ ਦੀ ਸੀਰੀਜ਼ ਜਿੱਤਣ ਨਾਲ 120 ਅੰਕ ਮਿਲੇ ਹਨ ਤੇ ਇਸ ਜਿੱਤ ਦੇ ਨਾਲ ਹੀ ਵਿਰਾਟ ਕੋਹਲੀ ਭਾਰਤ ਦਾ ਨੰਬਰ ਇਕ ਕਪਤਾਨ ਬਣ ਗਿਆ ਹੈ। 

PunjabKesari
ਭਾਰਤ ਨੇ ਵਿੰਡੀਜ਼ ਨੂੰ 468 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਵਿੰਡੀਜ਼ ਦੀ ਪਾਰੀ 210 ਦੌੜਾਂ ’ਤੇ ਹੀ ਢੇਰ ਹੋ ਗਈ। ਵਿੰਡੀਜ਼ ਨੇ ਚੌਥੇ ਦਿਨ ਦੋ ਵਿਕਟਾਂ ’ਤੇ 45 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਲੰਚ ਤਕ 100 ਦੌੜਾਂ ਜੋੜ ਕੇ 2 ਵਿਕਟਾਂ ਗੁਆਈਆਂ। ਲੰਚ ਦੇ ਸਮੇਂ ਵਿੰਡੀਜ਼ ਦਾ ਸਕੋਰ 4 ਵਿਕਟਾਂ ’ਤੇ 145 ਦੌੜਾਂ ਸੀ। ਲੰਚ ਤੋਂ ਬਾਅਦ ਮੇਜ਼ਬਾਨਾਂ ਦੀ ਪਾਰੀ ਦਾ ਅੰਤ ਹੋ ਗਿਆ ਤੇ ਟੀਮ 210 ਦੌੜਾਂ ’ਤੇ ਢੇਰ ਹੋ ਗਈ। ਇਸ ਤੋਂ ਪਹਿਲਾਂ  ਭਾਰਤੀ ਟੀਮ ਨੇ  ਟੀ-20 ਤੇ ਵਨ ਡੇ ਸੀਰੀਜ਼ ਵਿਚ ਵੀ ਮੇਜ਼ਬਾਨ ਟੀਮ ਦਾ ਸਫਾਇਆ ਕੀਤਾ ਸੀ। ਵਿਰਾਟ ਦੀ ਆਪਣੀ ਕਪਤਾਨੀ ਵਿਚ ਇਹ 28ਵÄ ਜਿੱਤ ਸੀ ਤੇ ਉਸ ਨੇ ਮਹਿੰਦਰ ਸਿੰਘ ਧੋਨੀ (27 ਜਿੱਤਾਂ) ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਨੇ ਪਹਿਲਾ ਟੈਸਟ 318 ਦੌੜਾਂ ਨਾਲ ਜਿੱਤਿਆ ਸੀ। ਭਾਰਤ ਇਸਦੇ ਨਾਲ ਹੀ ਇਕ ਸਮੇਂ ਵਿਸ਼ਵ ਕ੍ਰਿਕਟ ਦੇ ਸਿਰਮੌਰ ਰਹੇ ਵੈਸਟਇੰਡੀਜ਼ ਵਿਰੁੱਧ ਲਗਾਤਾਰ 8ਵÄ ਟੈਸਟ ਲੜੀ ਜਿੱਤਣ ਵਿਚ ਸਫਲ ਰਿਹਾ। 

PunjabKesari
ਵੈਸਟਇੰਡੀਜ਼ ਵਲੋਂ ਸ਼ਮਾਰਾ ਬਰੁੱਕਸ ਨੇ ਇਕ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ ਸਭ ਤੋਂ ਵੱਧ 50 ਦੌੜਾਂ ਬਣਾਈਆਂ ਜਦਕਿ ਜਰਮਨ ਬਲੈਕਵੁਡ 3 ਜੀਵਨਦਾਨ ਮਿਲਣ ਦੇ ਬਾਵਜੂਦ 38 ਦੌੜਾਂ ਹੀ ਬਣਾ ਸਕਿਆ। ਦੋਵਾਂ ਨੇ ਪੰਜਵÄ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਕਪਤਾਨ ਜੈਸਨ ਹੋਲਡਰ ਨੇ ਵੀ 39 ਦੌੜਾਂ ਬਣਾਈਆਂ। ਭਾਰਤ ਵਲੋਂ ਰਵਿੰਦਰ ਜਡੇਜਾ ਤੇ ਸ਼ੰਮੀ ਨੇ 3-3 ਵਿਕਟਾਂ ਜਦਕਿ ਇਸ਼ਾਂਤ ਸ਼ਰਮਾ ਨੇ 2 ਤੇ ਜਸਪ੍ਰੀਤ ਬੁਮਰਾਹ ਨੇ 1 ਵਿਕਟ ਹਾਸਲ ਕੀਤੀ। ‘ਮੈਨ ਆਫ ਦਿ ਮੈਚ’ ਹਨੁਮਾ ਵਿਹਾਰੀ ਨੂੰ ਚੁਣਿਆ ਗਿਆ, ਜਿਸ ਨੇ ਪਹਿਲੀ ਪਾਰੀ ਵਿਚ 111 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ  ਦੂਜੇ ਪਾਰੀ ਅਜੇਤੂ 53 ਦੌੜਾਂ ਦੀ ਪਾਰੀ ਖੇਡੀ ਸੀ। 


author

Gurdeep Singh

Content Editor

Related News