IND vs SL: ਭਾਰਤ ਨੇ ਲਾਈ ਰਿਕਾਰਡਾਂ ਦੀ ਝੜੀ, ਵਿਰਾਟ, ਗਿੱਲ ਤੇ ਉਮਰਾਨ ਨੇ ਹਾਸਲ ਕੀਤੀਆਂ ਵੱਡੀਆਂ ਉਪਲੱਬਧੀਆਂ

Wednesday, Jan 11, 2023 - 01:34 PM (IST)

IND vs SL: ਭਾਰਤ ਨੇ ਲਾਈ ਰਿਕਾਰਡਾਂ ਦੀ ਝੜੀ, ਵਿਰਾਟ, ਗਿੱਲ ਤੇ ਉਮਰਾਨ ਨੇ ਹਾਸਲ ਕੀਤੀਆਂ ਵੱਡੀਆਂ ਉਪਲੱਬਧੀਆਂ

ਸਪੋਰਟਸ ਡੈਸਕ- ਭਾਰਤ ਨੇ ਸ਼੍ਰੀਲੰਕਾ ਖ਼ਿਲਾਫ਼ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ 67 ਦੌੜਾਂ ਨਾਲ ਜਿੱਤਿਆ। ਇਸ ਮੈਚ 'ਚ ਭਾਰਤ ਦੇ ਧਾਕੜ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੱਲੇਬਾਜ਼ਾਂ ਦੇ ਨਾਲ-ਨਾਲ ਗੇਂਦਬਾਜ਼ਾਂ ਨੇ ਵੀ ਇੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਨੇ ਰਿਕਾਰਡਾਂ ਦੀ ਝੜੀ ਲਗਾ ਦਿੱਤੀ। ਆਓ ਜਾਣਦੇ ਹਾਂ ਇਸ ਮੈਚ 'ਚ ਟੀਮ ਇੰਡੀਆ ਵਲੋਂ ਬਣਾਏ ਰਿਕਾਰਡਾਂ ਦੇ ਬਾਰੇ ਚ-

ਵਿਰਾਟ ਕੋਹਲੀ ਨੇ ਬਣਾਏ ਇਹ ਰਿਕਾਰਡ

* ਇਸ ਮੈਚ 'ਚ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖ਼ਿਲਾਫ਼ 87 ਗੇਂਦਾਂ 'ਤੇ 113 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ 'ਚ ਉਸ ਨੇ 12 ਚੌਕੇ ਤੇ 1 ਛੱਕਾ ਲਗਾਇਆ। ਇਸ ਪਾਰੀ ਨਾਲ ਵਿਰਾਟ ਦੇ ਵਨਡੇ ਇੰਟਰਨੈਸ਼ਨਲ 'ਚ 257 ਪਾਰੀਆਂ 'ਚ 12,584 ਦੌੜਾਂ ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਤੋਂ ਪਹਿਲਾਂ ਇਹ ਉਪਲੱਬਧੀ ਸਚਿਨ ਤੇ ਰਿਕੀ ਪੋਂਟਿੰਗ ਹਾਸਲ ਕਰ ਚੁੱਕੇ ਹਨ। ਸਚਿਨ ਨੇ 310 ਤੇ ਪੋਂਟਿੰਗ ਨੇ 338 ਪਾਰੀਆ 'ਚ 12500 ਵਨਡੇ ਦੌੜਾਂ ਪੂਰੀਆਂ ਕੀਤੀਆਂ ਸਨ। 
* ਇਸ ਤੋਂ ਇਲਾਵਾ ਵਿਰਾਟ ਨੇ 11ਵੀਂ ਵਾਰ ਲਗਾਤਾਰ 2 ਵਨ-ਡੇ ਪਾਰੀਆਂ 'ਚ ਸੈਂਕੜੇ ਲਗਾਏ ਹਨ। 
* ਵਿਰਾਟ ਸ਼੍ਰੀਲੰਕਾ ਦੇ ਖ਼ਿਲਾਫ਼ 129.88 ਦੇ ਸਟ੍ਰਾਈਕ ਰੇਟ ਨਾਲ ਸੈਂਕੜਾ ਲਗਾਇਆ। 100 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਉਹ ਵਨਡੇ ਸੈਂਚੁਰੀ ਬਣਾਉਣ ਦੇ ਰਿਕਾਰਡ 'ਚ ਵੀ ਟਾਪ 'ਤੇ ਹਨ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਵੱਲੋਂ ਸੈਂਚੂਰੀ ਪੂਰੀ ਕਰਨ 'ਤੇ ਅਨੁਸ਼ਕਾ ਸ਼ਰਮਾ ਨੇ ਪ੍ਰਗਟਾਈ ਖੁਸ਼ੀ, ਸਾਂਝੀ ਕੀਤੀ ਇਹ ਖ਼ਾਸ ਪੋਸਟ

*  ਇਸ ਮੈਚ 'ਚ ਵਿਰਾਟ ਨੇ ਟੀਮ ਦੀ ਜਿੱਤ 'ਚ 113 ਦੌੜਾਂ ਦੀ ਪਾਰੀ ਖੇਡ ਖੇਡੀ। ਪਹਿਲੇ ਵਨਡੇ 'ਚ ਭਾਰਤ ਲਈ ਉਨ੍ਹਾਂ ਤੋਂ ਵੱਡੀ ਪਾਰੀ ਕੋਈ ਨਹੀਂ ਖੇਡ ਸਕਿਆ ਹੈ। ਹੁਣ ਤਕ ਖੇਡੀਆਂ ਗਈਆਂ 257 ਪਾਰੀਆਂ 'ਚ ਵਿਰਾਟ 69 ਵਾਰ ਟੀਮ ਦੇ ਟਾਪ ਸਕੋਰਰ ਰਹੇ ਹਨ।
* ਭਾਰਤ 'ਚ ਇਹ ਵਿਰਾਟ ਦਾ 20ਵਾਂ ਸੈਂਕੜਾ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੇ ਨਾਂ ਵੀ ਭਾਰਤ 'ਚ 20 ਸੈਂਕੜੇ ਸਨ।
* ਵਿਰਾਟ ਨੇ ਸ਼੍ਰੀਲੰਕਾ ਦੇ ਖ਼ਿਲਾਫ 47 ਪਾਰੀਆਂ 'ਚ 9 ਵਨ-ਡੇ ਸੈਂਕੜੇ ਪੂਰੇ ਕੀਤੇ ਹਨ ਜੋ ਕਿ ਕਿਸੇ ਦੇਸ਼ ਦੇ ਖ਼ਿਲਾਫ ਸਭ ਤੋਂ ਜ਼ਿਆਦਾ ਸੈਂਕੜੇ ਹਨ। ਇਸ ਤੋਂ ਪਹਿਲਾ ਵਿਰਾਟ ਵੈਸਟਇੰਡੀਜ਼ ਖ਼ਿਲਾਫ਼ ਵੀ ਅਜਿਹਾ ਕ ਕਰ ਚੁੱਕੇ ਹਨ।
* ਵਿਰਾਟ ਕੋਹਲੀ ਦਾ ਇਹ ਕੌਮਾਂਤਰੀ ਕ੍ਰਿਕਟ 'ਚ 73ਵਾਂ ਸੈਂਕੜਾ ਵੀ ਹੈ। ਵਨ-ਡੇ 'ਚ 45 ਸੈਂਕੜੇ ਤੋਂ ਇਲਾਵਾ ਉਨ੍ਹਾਂ ਨੇ ਟੈਸਟ 'ਚ 27 ਤੇ ਟੀ20 ਇੰਟਰਨੈਸ਼ਨਲ 'ਚ ਇਕ ਸੈਂਕੜਾ ਜੜਿਆ ਹੈ। 

ਰੋਹਿਤ ਸ਼ਰਮਾ ਵਲੋਂ ਬਣਾਏ ਗਏ ਰਿਕਾਰਡ

* ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਦੇ ਖ਼ਿਲਾਫ਼ 67 ਗੇਂਦਾਂ 'ਚ 83 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਓਪਨਿੰਗ ਕਰਦੇ ਹੋਏ ਰੋਹਿਤ ਨੇ ਵਰਿੰਦਰ ਸਹਿਵਾਗ ਨੂੰ ਪਿੱਛੇ ਛੱਡਦੇ ਹੋਏ 149 ਪਾਰੀਆਂ 'ਚ 7,519 ਦੌੜਾਂ ਪੂਰੀਆਂ ਕੀਤੀਆਂ। 
* ਸ਼੍ਰੀਲੰਕਾ ਦੇ ਖਿਲਾਫ਼ ਪਾਰੀ ਦੇ ਨਾਲ ਹੀ ਰੋਹਿਤ ਨੇ ਵਨਡੇ ਇੰਟਰਨੈਸ਼ਨਲ 'ਚ 236 ਮੈਚਾਂ 'ਚ 9,537 ਦੌੜਾਂ ਪੂਰੀਆਂ ਕੀਤੀਆਂ ਹਨ। ਇਹ ਇਸ ਮਾਮਲੇ 'ਚ ਭਾਰਤੀ ਬੱਲੇਬਾਜ਼ਾਂ 'ਚੋਂ ਛੇਵੇਂ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਜਲੰਧਰ ਦੀ ਆਰੂਸ਼ੀ ਭਨੋਟ ਦੀ ਵੱਡੀ ਪ੍ਰਾਪਤੀ, ਸ਼ਿਕਾਗੋ ਯੂਨੀਵਰਸਿਟੀ ਤੋਂ ਮਿਲੀ ਸਕਾਲਰਸ਼ਿਪ, ਖੇਡੇਗੀ ਗੋਲਫ ਟੀਮ ਈਵੈਂਟ

ਗਿੱਲ ਦਾ ਰਿਕਾਰਡ

ਭਾਰਤ ਲਈ ਵਨਡੇ ਖੇਡਦੇ ਹੋਏ ਸ਼ੁਭਮਨ ਗਿੱਲ ਦੇ 16 ਪਾਰੀਆਂ 'ਚ 757 ਦੌੜਾਂ ਹੋ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੁਰੂਆਤੀ 16 ਵਨਡੇ ਪਾਰੀਆਂ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਦੌੜਾਂ ਦਾ ਰਿਕਾਰਡ ਬਣਾਇਆ ਹੈ।

ਉਮਰਾਨ ਮਲਿਕ ਸੁੱਟੀ 156KMPH ਦੀ ਗੇਂਦ

ਉਮਰਾਨ ਮਲਿਕ ਨੇ ਸ਼੍ਰੀਲੰਕਾ ਦੇ ਖ਼ਿਲਾਫ ਵਨਡੇ ਇੰਟਰਨੈਸ਼ਨਲ 'ਚ 156 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ। ਇਸ ਗੇਂਦ ਨਾਲ ਉਹ ਕੌਮਾਂਤਰੀ ਕ੍ਰਿਕਟ 'ਚ ਕਿਸੇ ਭਾਰਤੀ ਵਲੋਂ ਸਭ ਤੋਂ ਤੇਜ਼ ਰਫਤਾਰ ਨਾਲ ਸੁੱਟੀ ਗਈ ਗੇਂਦ ਦਾ ਰਿਕਾਰਡ ਬਣਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News