IND vs SA 5th T20I : ਮੀਂਹ ਕਾਰਨ ਮੈਚ ਹੋਇਆ ਰੱਦ, ਭਾਰਤ-ਦੱ. ਅਫ਼ਰੀਕਾ ਵਿਚਾਲੇ ਸੀਰੀਜ਼ 2-2 ਨਾਲ ਰਹੀ ਬਰਾਬਰ

06/19/2022 10:53:23 PM

ਸਪੋਰਟਸ ਡੈਸਕ- ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਖੇਡਿਆ ਜਾ ਰਿਹਾ ਪੰਜਵਾਂ ਤੇ ਫੈਸਲਾਕੁੰਨ ਟੀ-20 ਕੌਮਾਂਤਰੀ ਮੁਕਾਬਲਾ ਮੀਂਹ ਦੇ ਕਾਰਨ ਸਿਰਫ 3.3 ਓਵਰਾਂ ਦੀ ਖੇਡ ਤੋਂ ਬਾਅਦ ਰੱਦ ਹੋ ਗਿਆ, ਜਿਸ ਨਾਲ ਦੋਵੇਂ ਟੀਮਾਂ ਨੇ 2-2 ਨਾਲ ਲੜੀ ਸਾਂਝੀ ਕੀਤੀ। ਦੱਖਣੀ ਅਫਰੀਕਾ ਨੇ ਸ਼ੁਰੂਆਤੀ ਦੋ ਮੈਚ ਜਿੱਤੇ ਸਨ, ਜਿਸ ਤੋਂ ਬਾਅਦ ਭਾਰਤ ਨੇ ਵਾਪਸੀ ਕਰਦੇ ਹੋਏ ਅਗਲੇ ਦੋ ਮੁਕਾਬਲਿਆਂ ਵਿਚ ਜਿੱਤ ਦਰਜ ਕਰਦੇ ਹੋਏ ਲੜੀ ਵਿਚ ਬਰਾਬਰੀ ਹਾਸਲ ਕਰ ਲਈ। ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੀਂਹ ਆ ਗਿਆ ਤੇ ਮੁਕਾਬਲੇ ਦੀ ਸ਼ੁਰੂਆਤ ਵਿਚ 50 ਮਿੰਟ ਦੀ ਦੇਰੀ ਹੋਈ, ਜਿਸ ਨਾਲ ਮੈਚ ਨੂੰ 19 ਓਵਰਾਂ ਦਾ ਕਰ ਦਿੱਤਾ ਗਿਆ।
ਭਾਰਤੀ ਪਾਰੀ ਦੇ ਚੌਥੇ ਓਵਰ ਵਿਚ ਇਕ ਵਾਰ ਫਿਰ ਮੀਂਹ ਨੇ ਅੜਿੱਕਾ ਪਾਇਆ ਤੇ ਦੁਬਾਰਾ ਮੈਚ ਸ਼ੁਰੂ ਨਹੀਂ ਹੋ ਸਕਿਆ। ਦੂਜੀ ਵਾਰ ਮੀਂਹ ਦੇ ਅੜਿੱਕੇ ਤਕ ਭਾਰਤ ਨੇ 3.3 ਓਵਰਾਂ ਵਿਚ 2 ਵਿਕਟਾਂ ’ਤੇ 28 ਦੌੜਾਂ ਬਣਾਈਆਂ ਸਨ। ਮੈਚ ਦੌਰਾਨ ਸਿਰਫ 16 ਮਿੰਟ ਦੀ ਹੀ ਖੇਡ ਹੋ ਸਕੀ।

ਇਹ ਵੀ ਪੜ੍ਹੋ :ਪ੍ਰਿੰਸ ਵਿਲੀਅਮ ਨੇ 'ਫਾਦਰਜ਼ ਡੇਅ' 'ਤੇ ਆਪਣੇ ਬੱਚਿਆਂ ਨਾਲ ਨਵੀਂ ਤਸਵੀਰ ਕੀਤੀ ਜਾਰੀ

ਜ਼ਖ਼ਮੀ ਤੇਂਬਾ ਬਾਵੂਮਾ ਦੀ ਗੈਰ-ਮੌਜੂਦਗੀ ਵਿਚ ਟੀਮ ਦੀ ਕਮਾਨ ਸੰਭਾਲ ਰਹੇ ਕੇਸ਼ਵ ਮਹਾਰਾਜ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਤੇ ਇਸ਼ਾਨ ਕਿਸ਼ਨ ਨੇ ਉਸਦੇ ਪਹਿਲੇ ਹੀ ਓਵਰ ਵਿਚ ਦੋ ਛੱਕਿਆਂ ਨਾਲ ਖਾਤਾ ਖੋਲ੍ਹਿਆ। ਲੂੰਗੀ ਇਨਗਿਡੀ (6 ਦੌੜਾਂ ’ਤੇ 2 ਵਿਕਟਾਂ) ਨੇ ਹਾਲਾਂਕਿ ਲਗਾਤਾਰ ਓਵਰਾਂ ਵਿਚ ਦੋਵੇਂ ਸਲਾਮੀ ਬੱਲੇਬਾਜ਼ਾਂ ਕਿਸ਼ਨ (15) ਤੇ ਰਿਤੂਰਾਜ ਗਾਇਕਵਾੜ (10) ਨੂੰ ਪੈਵੇਲੀਅਨ ਭੇਜ ਕੇ ਭਾਰਤ ਨੂੰ ਦੋਹਰਾ ਝਟਕਾ ਦਿੱਤਾ। ਇਨਗਿਡੀ ਦੀ ਸਿੱਧੀ ਤੇ ਹੌਲੀ ਗੇਂਦ ਤੋਂ ਖੁੰਝਣ ਕਾਰਨ ਕਿਸ਼ਨ ਬੋਲਡ ਹੋਇਆ ਜਦਕਿ ਗਾਇਕਵਾੜ ਨੇ ਮਿਡ ਆਨ ’ਤੇ ਡਵੇਨ ਪ੍ਰਿਟੋਰੀਅਸ ਨੂੰ ਆਸਾਨ ਕੈਚ ਦਿੱਤਾ। ਇਸ ਤੋਂ ਬਾਅਦ ਮੀਂਹ ਕਾਰਨ ਖੇਡ ਰੋਕਣੀ ਪਈ। ਇਸ ਸਮੇਂ ਕਪਤਾਨ ਰਿਸ਼ਭ ਪੰਤ ਇਕ ਦੌੜ ਬਣਾ ਕੇ ਖੇਡ ਰਿਹਾ ਸੀ ਜਦਕਿ ਸ਼੍ਰੇਅਸ ਅਈਅਰ ਨੇ ਖਾਤਾ ਨਹੀਂ ਖੋਲ੍ਹਿਆ।

ਇਹ ਵੀ ਪੜ੍ਹੋ : 'FATF 'ਗ੍ਰੇ ਲਿਸਟ' ਤੋਂ ਬਾਹਰ ਨਿਕਲਣ ਲਈ ਪਾਕਿ ਅੰਤਰਰਾਸ਼ਟਰੀ ਮਾਪਦੰਡਾਂ ਦਾ ਪਾਲਣ ਕਰਨ ਲਈ ਵਚਨਬੱਧ'

ਮੈਚ ਭਾਰਤੀ ਸਮੇਂ ਅਨੁਸਾਰ ਰਾਤ 9.50 ’ਤੇ ਅੰਪਾਇਰਾਂ ਨੇ ਰੱਦ ਐਲਾਨ ਕੀਤਾ। ਮੈਚ ਰੱਦ ਹੋਣ ਤੋਂ ਬਾਅਦ ਡ੍ਰੈਸਿੰਗ ਰੂਮ ਵਾਲੇ ਏਰੀਏ ਵਿਚ ਸਾਰੇ ਖਿਡਾਰੀਆਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। ਉੱਥੇ ਅੰਪਾਇਰ ਵੀ ਮੌਜੂਦ ਸਨ। ਫੈਸਲਾਕੁੰਨ ਮੁਕਾਬਲਾ ਮੀਂਹ ਕਾਰਨ ਰੱਦ ਹੋਣਾ ਨਿਰਾਸ਼ ਕਰਨ ਵਾਲਾ ਰਿਹਾ। ਭਾਰਤ ਕੋਲ ਘਰ ਵਿਚ ਦੱਖਣੀ ਅਫਰੀਕਾ ਤੋਂ ਪਹਿਲੀ ਟੀ-20 ਸੀਰੀਜ਼ ਜਿੱਤਣ ਦਾ ਵਧੀਆ ਮੌਕਾ ਸੀ। ਭਾਰਤ ਵਿਚ 2011 ਤੋਂ ਬਾਅਧ ਤੋਂ ਦੱਖਣੀ ਅਫਰੀਕਾ ਸੀਮਤ ਓਵਰਾਂ ਦੀ ਸੀਰੀਜ਼ ਵਿਚ ਅਜੇਤੂ ਰਿਹਾ ਹੈ।  

ਇਹ ਵੀ ਪੜ੍ਹੋ : ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਜਰਮਨੀ 'ਚ ਹੋਏ ਕੋਰੋਨਾ ਪਾਜ਼ੇਟਿਵ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News