ਦੱਖਣੀ ਅਫਰੀਕਾ ਨੇ ਦਰਜ ਕੀਤੀ ਰੋਮਾਂਚਕ ਜਿੱਤ, ਆਖ਼ਰੀ ਪਲਾਂ 'ਚ ਭਾਰਤ ਨੂੰ ਹਰਾ ਕੇ ਲੜੀ 'ਚ ਕੀਤੀ ਬਰਾਬਰੀ

Monday, Nov 11, 2024 - 05:43 AM (IST)

ਸਪੋਰਟਸ ਡੈਸਕ- ਕੈਬਰਾ ਦੇ ਸੇਂਟ ਜਾਰਜ ਓਵਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਲੜੀ ਦੇ ਦੂਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਰੋਮਾਂਚਕ ਅੰਦਾਜ਼ 'ਚ 3 ਵਿਕਟਾਂ ਨਾਲ ਹਰਾ ਕੇ ਲੜੀ 'ਚ 1-1 ਦੀ ਬਰਾਬਰੀ ਕਰ ਲਈ ਹੈ। 

PunjabKesari

ਇਸ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 7 ਵਿਕਟਾਂ ਗੁਆ ਕੇ 124 ਦੌੜਾਂ ਬਣਾਈਆਂ ਸੀ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ ਸੀ। 

PunjabKesari

ਇਸ ਟੀਚੇ ਦਾ ਪਿੱਛਾ ਕਰਦਿਆਂ ਅਫਰੀਕੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਤੇ ਦੋਵਾਂ ਓਪਰਨਾਂ ਰਿਆਨ ਰਿਕਲਟਨ (13) ਤੇ ਰੀਜ਼ਾ ਹੈਂਡ੍ਰਿਕਸ (24) ਨੇ ਪਹਿਲੀ ਵਿਕਟ ਲਈ 22 ਦੌੜਾਂ ਜੋੜੀਆਂ। ਉਨ੍ਹਾਂ ਤੋਂ ਬਾਅਦ ਕਪਤਾਨ ਮਾਰਕ੍ਰਮ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਹੈਨਰਿਕ ਕਲਾਸੇਨ (2), ਮਾਰਕੋ ਜਾਨਸਨ (7), ਡੇਵਿਡ ਮਿਲਰ (0) ਤੇ ਐਂਡਿਲ ਸਿਮੇਲਾਨੇ (7) ਕੁਝ ਖ਼ਾਸ ਨਾ ਕਰ ਸਕੇ ਤੇ ਸਸਤੇ 'ਚ ਆਊਟ ਹੋ ਗਏ। 

PunjabKesari

ਪਰ ਇਸ ਦੌਰਾਨ ਨੌਜਵਾਨ ਬੱਲੇਬਾਜ਼ ਟ੍ਰਿਸਟਨ ਸਟੱਬਸ ਤੇ ਆਲਰਾਊਂਡਰ ਗੇਰਾਲਡ ਕੋਇਟਜ਼ੀ ਨੇ ਮੋਰਚਾ ਸੰਭਾਲਿਆ ਤੇ ਅੰਤ 'ਚ ਤੇਜ਼ੀ ਨਾਲ ਦੌੜਾਂ ਬਣਾ ਕੇ ਹਾਰਿਆ ਹੋਇਆ ਮੈਚ ਟੀਮ ਦੀ ਝੋਲੀ 'ਚ ਪਾ ਦਿੱਤਾ। ਸਟੱਬਸ ਨੇ 41 ਗੇਂਦਾਂ 'ਚ 47, ਜਦਕਿ ਗੇਰਾਲਡ ਨੇ 9 ਗੇਂਦਾਂ 'ਚ 19 ਦੌੜਾਂ ਬਣਾਈਆਂ। 

PunjabKesari

ਇਸ ਤਰ੍ਹਾਂ ਅਫਰੀਕੀ ਟੀਮ ਨੇ 19 ਓਵਰਾਂ 'ਚ ਹੀ 125 ਦੌੜਾਂ ਦਾ ਟੀਚਾ ਪਾਰ ਕਰ ਕੇ 3 ਵਿਕਟਾਂ ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਭਾਰਤ ਵੱਲੋਂ ਵਰੁਣ ਚਕਰਵਰਤੀ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ, ਜਿਸ ਨੇ 4 ਓਵਰਾਂ 'ਚ 17 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਸ ਤੋਂ ਇਲਾਵਾ ਅਰਸ਼ਦੀਪ ਸਿੰਘ ਤੇ ਰਵੀ ਬਿੁਸ਼ਨੋਈ ਨੂੰ 1-1 ਵਿਕਟ ਮਿਲੀ। 

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


 


Harpreet SIngh

Content Editor

Related News