IND vs JPN One-Off T20I: ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
Tuesday, Sep 22, 2026 - 12:52 PM (IST)
ਸਪੋਰਟਸ ਡੈਸਕ- ਭਾਰਤ ਅਤੇ ਜਾਪਾਨ ਵਿਚਾਲੇ ਇੱਕ ਇਤਿਹਾਸਕ ਇਕਲੌਤਾ (One-Off) ਟੀ-20 ਅੰਤਰਰਾਸ਼ਟਰੀ ਮੈਚ ਜਾਪਾਨ ਦੇ ਸਾਨੋ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਵਿਖੇ ਅੱਜ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਗਤਾਰ ਮੀਂਹ ਪੈਣ ਕਾਰਨ ਟਾਸ ਦੇਰ ਨਾਲ ਹੋਈ ਹੈ ਤੇ ਪਹਿਲਾਂ ਹੀ ਸਮੇਂ ਦੀ ਬਰਬਾਦੀ ਹੋਣ ਕਾਰਨ ਮੈਚ 5-5 ਓਵਰਾਂ ਦਾ ਕਰ ਦਿੱਤਾ ਗਿਆ ਹੈ। ਭਾਰਤ-ਜਾਪਾਨ ਦੇ 75 ਸਾਲਾ ਕੂਟਨੀਤਕ ਸਬੰਧਾਂ ਦੇ ਜਸ਼ਨ 'ਸੁਜ਼ੂਕੀ ਕੱਪ' ਵਜੋਂ ਆਯੋਜਿਤ ਇਹ ਮੈਚ ਦੋਵਾਂ ਦੇਸ਼ਾਂ ਦੇ ਪੁਰਸ਼ ਸੀਨੀਅਰ ਕ੍ਰਿਕਟ ਇਤਿਹਾਸ ਵਿੱਚ ਪਹਿਲਾ ਆਹਮੋ-ਸਾਹਮਣਾ ਹੈ। ਸ਼੍ਰੇਅਸ ਅਈਅਰ ਦੀ ਅਗਵਾਈ ਹੇਠ ਭਾਰਤੀ ਟੀਮ ਜਿੱਥੇ ਏਸ਼ੀਆਈ ਖੇਡਾਂ ਦੀ ਤਿਆਰੀ ਵਜੋਂ ਮੈਦਾਨ 'ਚ ਉਤਰ ਰਹੀ ਹੈ, ਉੱਥੇ ਹੀ ਕੇਂਡਲ ਕਾਡੋਵਾਕੀ-ਫਲੇਮਿੰਗ ਦੀ ਅਗਵਾਈ ਵਾਲੀ ਜਾਪਾਨੀ ਟੀਮ ਲਈ ਵਿਸ਼ਵ ਚੈਂਪੀਅਨ ਭਾਰਤ ਵਿਰੁੱਧ ਖੇਡਣਾ ਇੱਕ ਇਤਿਹਾਸਕ ਪਲ ਹੈ।
ਪਿੱਚ ਰਿਪੋਰਟ
ਸਾਨੋ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਆਮ ਤੌਰ 'ਤੇ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ, ਜਿੱਥੇ ਸ਼ੁਰੂਆਤੀ ਓਵਰਾਂ ਵਿੱਚ ਗੇਂਦ ਬੱਲੇ 'ਤੇ ਚੰਗੀ ਤਰ੍ਹਾਂ ਆਉਂਦੀ ਹੈ। ਹਾਲਾਂਕਿ, ਜਿਵੇਂ-ਜਿਵੇਂ ਮੈਚ ਅੱਗੇ ਵਧਦਾ ਹੈ, ਪਿੱਚ 'ਚ ਸਪਿਨ ਗੇਂਦਬਾਜ਼ਾਂ ਲਈ ਵੀ ਮਦਦ ਦੇਖਣ ਨੂੰ ਮਿਲ ਸਕਦੀ ਹੈ। ਇੱਥੇ ਛੋਟੀਆਂ ਬਾਊਂਡਰੀਆਂ ਹੋਣ ਕਾਰਨ ਹਾਈ-ਸਕੋਰਿੰਗ ਮੈਚ ਦੀ ਉਮੀਦ ਕੀਤੀ ਜਾ ਰਹੀ ਹੈ।
ਮੌਸਮ ਰਿਪੋਰਟ
ਮੈਚ ਵਾਲੇ ਦਿਨ ਸਾਨੋ (ਤੋਚੀਗੀ) ਵਿੱਚ ਮੌਸਮ ਨਮੀ ਵਾਲਾ ਰਹੇਗਾ ਅਤੇ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਮੈਚ 'ਤੇ ਬੱਦਲਵਾਈ ਅਤੇ ਬਾਰਿਸ਼ ਜਾਂ ਗਿੱਲੇ ਆਊਟਫੀਲਡ ਦਾ ਖ਼ਤਰੇ ਕਾਰਨ ਟੌਸ ਜਾਂ ਖੇਡ ਵਿੱਚ ਕੁਝ ਦੇਰੀ ਹੋ ਸਕਦੀ ਹੈ।
ਟੀਮਾਂ:
ਭਾਰਤ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਯਸ਼ ਠਾਕੁਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਜਾਪਾਨ (ਪਲੇਇੰਗ ਇਲੈਵਨ): ਲਚਲਾਨ ਯਾਮਾਮੋਟੋ-ਲੇਕ, ਰੀਓ ਸਾਕੁਰਾਨੋ-ਥਾਮਸ, ਕੇਂਡਲ ਕਾਡੋਵਾਕੀ-ਫਲੇਮਿੰਗ (ਕਪਤਾਨ), ਬੈਂਜਾਮਿਨ ਇਟੋ-ਡੇਵਿਸ, ਵਾਟਾਰੂ ਮੀਆਉਚੀ, ਅਲੈਗਜ਼ੈਂਡਰ ਸ਼ਿਰਾਈ-ਪੈਟਮੋਰ (ਵਿਕਟਕੀਪਰ), ਚਾਰਲੀ ਹਾਰਾ-ਹਿਨਜ਼ੇ, ਇਬਰਾਹਿਮ ਤਾਕਾਹਾਸ਼ੀ, ਡੇਕਲਾਨ ਸੁਜ਼ੂਕੀ, ਸ਼ੋਮਾਕੋਮਾ, ਸ਼ੋਮਾਕੋ- ਸੁਗਯਾ-ਸਲੇਟਰ
