ਮਹਿਲਾ ਏਸ਼ੀਆ ਕੱਪ 2026: ਬੰਗਲਾਦੇਸ਼ ਨੂੰ ਨਾਲ ਹਰਾ ਕੇ ਭਾਰਤ ਫਾਈਨਲ ''ਚ

Thursday, Sep 10, 2026 - 11:32 PM (IST)

ਮਹਿਲਾ ਏਸ਼ੀਆ ਕੱਪ 2026: ਬੰਗਲਾਦੇਸ਼ ਨੂੰ ਨਾਲ ਹਰਾ ਕੇ ਭਾਰਤ ਫਾਈਨਲ ''ਚ

ਸਪੋਰਟਸ ਡੈਸਕ : ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡੇ ਗਏ ਮਹਿਲਾ ਏਸ਼ੀਆ ਕੱਪ 2026 ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਭਾਰਤ ਵੱਲੋਂ ਦਿੱਤੇ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ 7 ਵਿਕਟਾਂ ਦੇ ਨੁਕਸਾਨ 'ਤੇ 109 ਦੌੜਾਂ ਹੀ ਬਣਾ ਸਕੀ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ 'ਤੇ 149 ਦੌੜਾਂ ਬਣਾਈਆਂ। ਭਾਰਤ ਲਈ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ 40 ਗੇਂਦਾਂ ਵਿੱਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਹਰਮਨਪ੍ਰੀਤ ਕੌਰ ਨੇ 2 ਛੱਕਿਆਂ ਦੀ ਮਦਦ ਨਾਲ ਅਨੌਟ ਆਊਟ 24 ਦੌੜਾਂ (28 ਗੇਂਦਾਂ) ਦਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਰਿਚਾ ਘੋਸ਼ ਨੇ 21, ਪ੍ਰਤੀਕਾ ਰਾਵਲ ਨੇ 20 ਅਤੇ ਦੀਪਤੀ ਸ਼ਰਮਾ ਨੇ 13 ਦੌੜਾਂ ਬਣਾ ਕੇ ਲਾਹੇਵੰਦ ਯੋਗਦਾਨ ਪਾਇਆ। ਬੰਗਲਾਦੇਸ਼ ਵੱਲੋਂ ਆਫ਼ ਸਪਿਨਰ ਸੁਲਤਾਨਾ ਖਾਤੂਨ ਨੇ 2 ਵਿਕਟਾਂ ਹਾਸਲ ਕੀਤੀਆਂ।

150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਸ਼ੁਰੂ ਤੋਂ ਹੀ ਸੰਘਰਸ਼ ਕਰਦੀ ਨਜ਼ਰ ਆਈ। ਬੰਗਲਾਦੇਸ਼ ਲਈ ਸ਼ੋਰਨਾ ਅਖ਼ਤਰ ਨੇ ਸਭ ਤੋਂ ਵੱਧ ਨਾਬਾਦ 22 ਦੌੜਾਂ ਬਣਾਈਆਂ, ਜਦਕਿ ਦਿਲਾਾਰਾ ਅਖ਼ਤਰ ਨੇ 21 ਅਤੇ ਨਿਗਾਰ ਸੁਲਤਾਨਾ ਨੇ 19 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ਾਂ ਵਿੱਚੋਂ ਸਪਿਨਰ ਦੀਪਤੀ ਸ਼ਰਮਾ ਨੇ 3 ਵਿਕਟਾਂ ਝਟਕਾਈਆਂ, ਜਦਕਿ ਨੰਦਨੀ ਸ਼ਰਮਾ ਨੇ 2 ਵਿਕਟਾਂ ਲਈਆਂ। ਸ਼੍ਰੀ ਚਰਣੀ ਅਤੇ ਪ੍ਰੇਮਾ ਰਾਵਲ ਨੂੰ 1-1 ਸਫ਼ਲਤਾ ਮਿਲੀ।

ਇਸ ਜਿੱਤ ਨਾਲ ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਇਹ ਮਹਿਲਾ ਏਸ਼ੀਆ ਕੱਪ ਦਾ 10ਵਾਂ ਸੰਸਕਰਣ ਹੈ ਅਤੇ ਭਾਰਤ ਨੇ ਇਨ੍ਹਾਂ ਸਾਰਿਆਂ ਵਿੱਚ ਫਾਈਨਲ ਦਾ ਸਫ਼ਰ ਤੈਅ ਕੀਤਾ ਹੈ। 13 ਸਤੰਬਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਜਾਂ ਪਾਕਿਸਤਾਨ ਨਾਲ ਹੋਵੇਗਾ।


author

Inder Prajapati

Content Editor

Related News