IND v SA : ਪਹਿਲੇ ਟੈਸਟ 'ਚ ਭਾਰਤ ਦੀ ਸ਼ਾਨਦਾਰ ਜਿੱਤ, ਦੱ. ਅਫਰੀਕਾ ਨੂੰ 203 ਦੌਡ਼ਾਂ ਨਾਲ ਹਰਾਇਆ

10/06/2019 1:49:20 PM

ਸਪੋਰਟਸ ਡੈਸਕ : ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵੱਲੋਂ ਹਾਸਲ ਕੀਤੇ ਗਏ 9 ਵਿਕਟਾਂ ਦੀ ਬਦੌਲਤ ਭਾਰਤ ਨੇ ਪਹਿਲੇ ਟੈਸਟ ਦੇ 5ਵੇਂ ਅਤੇ ਆਖਰੀ ਦਿਨ ਦੱਖਣੀ ਅਫਰੀਕਾ ਨੂੰ 203 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਭਾਰਤ ਦੇ 395 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਮੁਹੰਮਦ ਸ਼ਮੀ (35 ਦੌੜਾਂ 'ਤੇ 5 ਵਿਕਟਾਂ) ਅਤੇ ਜਡੇਜਾ (85 ਦੌੜਾਂ 'ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਮੇ 63.5 ਓਵਰਾਂ ਵਿਚ 191 ਦੌੜਾਂ 'ਤੇ ਢੇਰ ਹੋ ਗਈ। ਰਵੀਚੰਦਰਨ ਅਸ਼ਵਿਨ ਨੇ ਵੀ 44 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।

ਭਾਰਤ ਨੂੰ ਇਸ ਜਿੱਤ ਨਾਲ 40 ਅੰਕ ਮਿਲੇ ਅਤੇ ਉਸਨੇ 3 ਮੈਚਾਂ ਵਿਚ 3 ਜਿੱਤ ਦੇ ਨਾਲ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਚੋਟੀ 'ਤੇ ਕੁਲ 160 ਅੰਕਾ ਨਾਲ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਦੱਖਣੀ ਅਫਰੀਕਾ ਦਾ ਚੈਂਪੀਅਨਸ਼ਿਪ ਦਾ ਇਹ ਪਹਿਲਾ ਮੈਚ ਸੀ। ਦੱਖਣੀ ਅਫਰੀਕਾ ਨੇ ਦਿਨ ਦੀ ਸ਼ੁਰੂਆਤ 1 ਵਿਕਟ 'ਤੇ 11 ਦੌੜਾਂ ਨਾਲ ਕੀਤੀ ਅਤੇ ਜਲਦੀ ਹੀ 70 ਦੌੜਾਂ ਤਕ 8 ਵਿਕਟਾਂ ਗੁਆ ਦਿੱਤੀਆਂ ਪਰ ਪੀਟ ਅਤੇ ਮੁਥੁਸਵਾਮੀ ਨੇ ਇਸ ਤੋਂ ਬਾਅਦ ਭਾਰਤ ਦੀ ਉਡੀਕ ਵਧੀ। ਸਵੇਰ ਦੇ ਸੈਸ਼ਨ ਵਿਚ 15 ਮਿੰਟ ਦਾ ਵਾਧਾ ਵੀ ਕੀਤਾ ਗਿਆ ਜਿਸ ਨਾਲ ਕਿ ਭਾਰਤ ਜਿੱਤ ਦੀ ਰਸਮ ਪੂਰੀ ਕਰ ਸਕੇ ਪਰ ਪੀਟ ਅਤੇ ਮੁਥੁਸਵਾਮੀ ਨੇ ਮੇਜ਼ਬਾਨ ਟੀਮ ਨਿਰਾਸ਼ ਕੀਤਾ। ਪਹਿਲੇ 4 ਦਿਨ ਬੱਲੇਬਾਜ਼ਾਂ ਨੂੰ ਪਿਚ ਕਾਰਨ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ 5ਵੇਂ ਦਿਨ ਗੇਂਦਬਾਜ਼ ਹਾਵੀ ਰਹੇ।

ਭਾਰਤ ਪਹਿਲੀ ਪਾਰੀ
PunjabKesari

ਪਹਿਲੇ ਦਿਨ ਮੀਂਹ ਕਾਰਨ ਖੇਡ ਰੋਕਣੀ ਪਈ ਸੀ ਅਤੇ ਤੀਜੇ ਦਿਨ ਦਾ ਸੈਸ਼ਨ ਰੱਦ ਕਰਨਾ ਪਿਆ ਸੀ। ਦੂਜੇ ਦਿਨ 202 ਦੌਡ਼ਾਂ ਤੋਂ ਅਗੇ ਖੇਡਣ ਆਏ ਭਾਰਤੀ ਬੱਲੇਬਾਜ਼ਾਂ ਨੇ ਸ਼ਾਨਦਾਰ ਤਰੀਕੇ ਨਾਲ ਪਾਰੀ ਨੂੰ ਅਗੇ ਵਧਾਇਆ। ਪਹਿਲੀ ਪਾਰੀ ਵਿਚ ਰੋਹਿਤ 176 ਦੌਡ਼ਾਂ ਬਣਾ ਆਊਟ ਹੋਏ ਉੱਥੇ ਹੀ ਮਯੰਕ ਅਗ੍ਰਵਾਲ ਨੇ ਵੀ ਆਪਣੇ ਕਰੀਅਰ ਦਾ ਪਹਿਲਾ ਦੋਹਰਾ ਸੈਂਕਡ਼ਾ ਲਗਾਇਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਦੀ ਬਦੌਲਤ ਭਾਰਤ ਪਹਿਲੀ ਪਾਰੀ ਵਿਚ 502 ਦੌਡ਼ਾਂ ਤਕ ਪਹੁੰਚਣ 'ਚ ਸਫਲ ਰਿਹਾ। ਰੋਹਿਤ-ਮਯੰਕ ਤੋਂ ਇਲਾਵਾ ਭਾਰਤ ਵੱਲੋ ਰਵਿੰਦਰ ਜਡੇਜਾ 30 ਵਿਰਾਟ ਕੋਹਲੀ 20, ਅਜਿੰਕਯ ਰਹਾਨੇ 15 ਹਨੁਮਾ ਵਿਹਾਰੀ 10, ਰਿੱਦੀਮਾਨ ਸਾਹਾ 21 ਅਤੇ ਪੁਜਾਰਾ ਨੇ 6 ਦੌਡ਼ਾਂ ਦਾ ਯੋਗਦਾਨ ਦਿੱਤਾ।

PunjabKesari

ਦੱਖਣੀ ਅਫਰੀਕਾ ਦੀ ਪਹਿਲੀ ਪਾਰੀ
PunjabKesari
ਦੱਖਣੀ ਅਫਰੀਾਕ ਨੇ ਪਹਿਲਾ ਪਾਰੀ ਵਿਚ 431 ਦੌਡ਼ਾਂ ਬਣਾਈਆਂ। ਇਸ ਵਿਚ ਡੀਨ ਐਲਗਰ 160 ਅਤੇ ਕੁਇੰਟਨ ਡੀ ਕਾਕ ਨੇ 111 ਦੌਡ਼ਾਂ ਦਾ ਮਹੱਤਵਪੂਰਨ ਯੋਗਦਾਨ ਦਿੱਤਾ। ਇਸ ਤੋਂ ਇਲਾਵਾ 55 ਦੌਡ਼ਾਂ ਕਪਤਾਨ ਫਾਫ ਡੂ ਪਲੇਸਿਸ ਨੇ ਵੀ ਬਣਾਈਆਂ। ਦੱਖਣੀ ਅਫਰੀਕਾ ਦੀ ਪਹਿਲੀ ਪਾਰੀ ਦੌਰਾਨ ਰਵੀਚੰਦਰਨ ਅਸ਼ਵਿਨ ਨੇ 7, ਰਵਿੰਦਰ ਜਡੇਜਾ 2 ਅਤੇ ਇਸ਼ਾਂਤ ਸ਼ਰਮਾ ਨੇ 1 ਵਿਕਟ ਹਾਸਲ ਕੀਤੀ।

PunjabKesari

ਭਾਰਤ ਦੂਜੀ ਪਾਰੀ :
PunjabKesariਇਸ ਮੈਚ ਦੀ ਪਹਿਲੀ ਪਾਰੀ ਵਿਚ 300 ਤੋਂ ਵੱਧ ਦੌਡ਼ਾਂ ਦੀ ਸਾਂਝੇਦਾਰੀ ਕਰਨ ਵਾਲੀ ਮਯੰਕ ਅਤੇ ਰੋਹਿਤ ਸ਼ਰਮਾ ਦੀ ਜੋਡ਼ੀ ਦੂਜੀ ਪਾਰੀ ਵਿਚ ਫਿਰ ਕਮਾਲ ਨਹੀਂ ਦਿਖਾ ਸਕੀ। ਮਯੰਕ 7 ਦੌਡ਼ਾਂ ਬਣਾ ਕੇ ਕੇਸ਼ਵ ਮਹਾਰਾਜ ਦੀ ਗੇਂਦ 'ਤੇ ਡੂ ਪਲੇਸਿਸ ਨੂੰ ਕੈਚ ਦੇ ਬੈਠੇ। ਇਸ ਦੌਰਾਨ ਰੋਹਿਤ ਦੀ ਸ਼ਾਨਦਾਰ ਲੈਅ ਦੂਜੀ ਪਾਰੀ ਵਿਚ ਵੀ ਦੇਖਣ ਨੂੰ ਮਿਲੀ ਅਤੇ ਉਸ ਨੇ ਆਪਣੇ ਟੈਸਟ ਕਰੀਅਰ ਦਾ 5ਵਾਂ ਸੈਂਕਡ਼ਾ ਪੂਰਾ ਕੀਤਾ। ਭਾਰਤ ਲਈ ਪਹਿਲੀ ਪਾਰੀ 'ਚ ਸੈਂਕੜਾ ਲਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਦੂਜੀ ਪਾਰੀ 'ਚ 127 ਦੌੜਾਂ ਬਣਾ ਸ਼ਾਨਦਾਰ ਸੈਂਕੜਾ ਲਾਇਆ। ਪੁਜਾਰਾ ਨੇ 81 ਦੌੜਾਂ ਦੀ ਪਾਰੀ ਖੇਡੀ। ਉੱਥੇ ਹੀ ਚੇਤੇਸ਼ਵਰ ਪੁਜਾਰਾ ਆਪਣਾ ਸੈਂਕਡ਼ਾ ਬਣਾਉਣ ਤੋਂ ਖੁਝ ਗਏ ਅਤੇ ਫਿਲੈਂਡਰ ਦੀ ਗੇਂਦ 'ਤੇ 81 ਦੌਡ਼ਾਂ ਬਣਾ ਐੱਲ. ਬੀ. ਡਬਿਲਊ. ਆਊਟ ਹੋ ਗਏ। ਰਵਿੰਦਰ ਜਡੇਜਾ ਨੇ ਰੋਹਿਤ ਦਾ ਚੰਗਾ ਸਾਥ ਦਿੰਦੇ ਹੋਏ 32 ਗੇਂਦਾਂ 'ਚ ਤਿੰਨ ਛੱਕਿਆ ਦੀ ਮਦਦ ਨਾਲ 40 ਦੌੜਾਂ ਬਣਾ ਰਬਾਡਾ ਦੇ ਸ਼ਿਕਾਰ ਬਣੇ। ਉਸ ਤੋਂ ਬਾਅਦ ਕੋਹਲੀ ਅਤੇ ਰਹਾਣੇ ਨੇ ਮੋਰਚਾ ਸੰਭਾਲਿਆ ਅਤੇ ਤੇਜ਼ੀ ਨਾਲ ਸਕੋਰ ਬੋਰਡ ਨੂੰ ਅੱਗੇ ਵਧਾਇਆ। ਕੋਹਲੀ ਨੇ 25 ਗੇਂਦਾਂ 'ਚ 31 ਦੌੜਾਂ ਅਤੇ ਰਹਾਣੇ ਨੇ 17 ਗੇਂਦਾਂ 'ਚ 27 ਦੌੜਾਂ ਬਣਾ 323 ਦੇ ਸਕੋਰ 'ਤੇ ਪਾਰੀ ਐਲਾਨੀ ਕਰ ਦਿੱਤੀ। ਜਿਸ ਨਾਲ ਭਾਰਤ ਨੇ ਦੱਖਣੀ ਅਫਰੀਕਾ ਨੂੰ 395 ਦੌਡ਼ਾਂ ਦਾ ਟੀਚਾ ਦਿੱਤਾ ਸੀ। ਉੱਥੇ ਹੀ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਟੀਮ 191 ਦੌਡ਼ਾਂ 'ਤੇ ਢੇਰ ਹੋ ਗਈ ਅਤੇ ਭਾਰਤ ਨੂੰ 203 ਦੌਡ਼ਾਂ ਨਾਲ ਜਿੱਤ ਹਾਸਲ ਹੋਈ।

ਟੀਮਾਂ :
ਭਾਰਤ—
 ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਧੀਮਾਨ ਸਾਹਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ।
ਦੱਖਣੀ ਅਫਰੀਕਾ— ਫਾਫ ਡੂ ਪਲੇਸਿਸ (ਕਪਤਾਨ), ਤੇਂਬਾ ਬਾਵੂਮਾ, ਥਿਊਨਿਸ ਡੀ ਬਰਾਊਨ, ਕਵਿੰਟਨ ਡੀ ਕੌਕ, ਡੀਨ ਐਲਗਰ, ਕੇਸ਼ਵ ਮਹਾਰਾਜ, ਐਡਨ ਮਾਰਕ੍ਰਮ, ਸੇਨੁਰਨ ਮੁਥੂਸਾਮੀ, ਵਰਨੇਨ ਫਿਲੈਂਡਰ, ਡੇਨ ਪੀਟ, ਕੈਗਿਸੋ ਰਬਾਡਾ।


Related News