IND vs SA : ਕੋਹਲੀ ਦੇ ਸੈਂਕੜੇ ਦੇ ਬਾਵਜੂਦ ਟਵਿੱਟਰ ''ਤੇ ਹੀਰੋ ਬਣਿਆ ਇਹ ਖਿਡਾਰੀ

Friday, Feb 02, 2018 - 12:41 PM (IST)

IND vs SA : ਕੋਹਲੀ ਦੇ ਸੈਂਕੜੇ ਦੇ ਬਾਵਜੂਦ ਟਵਿੱਟਰ ''ਤੇ ਹੀਰੋ ਬਣਿਆ ਇਹ ਖਿਡਾਰੀ

ਨਵੀਂ ਦਿੱਲੀ (ਬਿਊਰੋ)— ਭਾਰਤੀ ਟੈਸਟ ਟੀਮ ਦੇ ਉਪ-ਕਪਤਾਨ ਅਜਿੰਕਯ ਰਹਾਨੇ ਨੇ ਪਹਿਲੇ ਵਨਡੇ ਵਿਚ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਮਨ ਜਿੱਤ ਲਿਆ। ਚੌਥੇ ਨੰਬਰ ਉੱਤੇ ਬੱਲੇਬਾਜ਼ੀ ਕਰਨ ਆਏ ਰਹਾਨੇ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਭਰਪੂਰ ਸਾਥ ਦਿੱਤਾ ਅਤੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਣ ਦਾ ਕੰਮ ਕੀਤਾ। ਕੋਹਲੀ ਅਤੇ ਰਹਾਨੇ ਦੀ ਜੋੜੀ ਨੇ ਦੱਖਣ ਅਫਰੀਕੀ ਗੇਂਦਬਾਜ਼ਾਂ ਨੂੰ ਮੈਚ ਵਿਚ ਵਾਪਸੀ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਰਹਾਨੇ ਇਕ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਸੀਮਾ ਰੇਖਾ ਕੋਲ ਅੰਦਿਲੇ ਫੇਹੁਲਕਵਾਓ ਦੇ ਹੱਥੋਂ ਕੈਚ ਆਊਟ ਹੋ ਗਏ। ਉਨ੍ਹਾਂ ਨੇ ਆਪਣੀ ਪਾਰੀ ਵਿਚ 86 ਗੇਂਦਾਂ ਵਿਚ 79 ਦੌੜਾਂ ਬਣਾਈਆਂ ਸਨ, ਜਿਸ ਵਿਚ ਪੰਜ ਚੌਕਿਆਂ ਦੇ ਇਲਾਵਾ ਦੋ ਛੱਕੇ ਵੀ ਸ਼ਾਮਲ ਸਨ।

ਚੌਥੇ ਨੰਬਰ 'ਤੇ ਖੁਦ ਨੂੰ ਸਾਬਤ ਕਰਨ 'ਚ ਨਾਕਾਮ
ਰਹਾਨੇ ਨੂੰ ਪਹਿਲੇ ਦੋ ਟੈਸਟ ਮੈਚਾਂ ਵਿਚ ਖ਼ਰਾਬ ਫ਼ਾਰਮ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਬੈਠਣਾ ਪਿਆ ਸੀ, ਪਰ ਤੀਸਰੇ ਟੈਸਟ ਅਤੇ ਪਹਿਲੇ ਵਨਡੇ ਮੈਚ ਵਿਚ ਰਹਾਨੇ ਨੇ ਆਪਣੀ ਪਾਰੀ ਨਾਲ ਸਾਬਤ ਕਰ ਦਿੱਤਾ ਕਿ ਆਖਰ ਉਨ੍ਹਾਂ ਨੂੰ ਭਾਰਤ ਤੋਂ ਬਾਹਰ ਇਕ ਬਿਹਤਰੀਨ ਬੱਲੇਬਾਜ਼ ਕਿਉਂ ਕਿਹਾ ਜਾਂਦਾ ਹੈ। ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਰਹਾਨੇ ਨੂੰ ਵਨਡੇ ਟੀਮ ਤੋਂ ਬਾਹਰ ਰੱਖਿਆ ਗਿਆ ਸੀ, ਉਨ੍ਹਾਂ ਦੇ ਸਥਾਨ ਉੱਤੇ ਮਨੀਸ਼ ਪਾਂਡੇ ਅਤੇ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਜਾਂਦਾ ਰਿਹਾ ਹੈ। ਅਜਿੰਕਯ ਰਹਾਨੇ ਬਤੋਰ ਓਪਨਰ ਟੀਮ ਲਈ ਕਈ ਵਾਰ ਪਾਰੀ ਦੀ ਸ਼ੁਰੂਆਤ ਕਰ ਚੁੱਕੇ ਹਨ, ਪਰ ਚੌਥੇ ਸਥਾਨ ਉੱਤੇ ਉਹ ਖੁਦ ਨੂੰ ਸਾਬਤ ਕਰਨ ਵਿਚ ਹਰ ਵਾਰ ਨਾਕਾਮ ਹੀ ਰਹੇ ਸਨ।
ਪਰ ਉਨ੍ਹਾਂ ਦੀ ਸਾਊਥ ਅਫਰੀਕਾ ਖਿਲਾਫ ਪਹਿਲੇ ਵਨਡੇ ਮੈਚ 'ਚ ਬੱਲੇਬਾਜ਼ੀ ਦੇ ਚਲਦੇ ਹਰ ਕੋਈ ਤਾਰੀਫ ਕਰ ਰਿਹਾ ਹੈ। ਟਵਿੱਟਰ 'ਤੇ ਵੀ ਕੋਹਲੀ ਨਾਲੋਂ ਜ਼ਿਆਦਾ ਰਹਾਨੇ ਦੀ ਹੋ ਰਹੀ ਹੈ ਤਾਰੀਫ-

 


Related News