IND vs NZ: ਸੂਰਯਕੁਮਾਰ ਯਾਦਵ ਨੇ ਧਮਾਕੇਦਾਰ ਸੈਂਕੜਾ ਲਗਾ ਕੇ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

Sunday, Nov 20, 2022 - 06:15 PM (IST)

ਸਪੋਰਟਸ ਡੈਸਕ : ਮਾਊਂਟ ਮਾਊਂਗਾਨੁਈ ਦੇ ਬੇ ਓਵਲ 'ਤੇ ਸੂਰਯਕੁਮਾਰ ਯਾਦਵ ਦਾ ਧਮਾਕੇਦਾਰ ਸੈਂਕੜਾ ਕ੍ਰਿਕਟ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਿਆ। ਨਿਊਜ਼ੀਲੈਂਡ ਖਿਲਾਫ ਦੂਜੇ ਟੀ-20 ਮੈਚ 'ਚ ਜਦੋਂ ਟੀਮ ਇੰਡੀਆ 9.1 ਓਵਰਾਂ 'ਚ 69 ਦੌੜਾਂ ਹੀ ਬਣਾ ਸਕੀ ਤਾਂ ਸੂਰਯਕੁਮਾਰ ਦਾ ਤੂਫਾਨ ਆਇਆ। ਸੂਰਯਕੁਮਾਰ ਨੇ ਆਪਣਾ ਪਹਿਲਾ ਅਰਧ ਸੈਂਕੜਾ 32 ਗੇਂਦਾਂ ਵਿੱਚ ਜੜਿਆ ਪਰ ਅਗਲਾ ਅਰਧ ਸੈਂਕੜਾ 19 ਗੇਂਦਾਂ ਵਿੱਚ ਲਗਾ ਕੇ ਟੀਮ ਇੰਡੀਆ ਨੂੰ 191 ਦੌੜਾਂ ਤੱਕ ਪਹੁੰਚਾ ਦਿੱਤਾ। ਸੂਰਯਕੁਮਾਰ ਨੇ ਆਪਣੀ ਪਾਰੀ ਦੌਰਾਨ 51 ਗੇਂਦਾਂ ਵਿੱਚ 11 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਭਾਰਤ ਦੇ 192 ਦੌੜਾਂ ਦੇ ਟੀਚੇ ਦੇ ਸਾਹਮਣੇ ਨਿਊਜ਼ੀਲੈਂਡ ਦੀ ਟੀਮ 126 ਦੌੜਾਂ 'ਤੇ ਹੀ ਸਿਮਟ ਗਈ।

170+ ਸਟ੍ਰਾਈਕ ਰੇਟ ਨਾਲ 1000 ਦੌੜਾਂ

ਸੂਰਯਕੁਮਾਰ ਯਾਦਵ ਅਜਿਹੇ ਪਹਿਲੇ ਕ੍ਰਿਕਟਰ ਬਣ ਗਏ ਹਨ ਜਿਨ੍ਹਾਂ ਨੇ ਕਰੀਅਰ ਦੀਆਂ ਪਹਿਲੀਆਂ 1000 ਦੌੜਾਂ 170 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਹਨ। ਇਸ ਤੋਂ ਪਹਿਲਾਂ 150 ਦੇ ਸਟ੍ਰਾਈਕ ਰੇਟ ਨਾਲ 7 ਖਿਡਾਰੀਆਂ ਨੇ 1000 ਦੌੜਾਂ ਬਣਾਈਆਂ ਹਨ ਜਦਕਿ 140 ਦੇ ਸਟ੍ਰਾਈਕ ਰੇਟ ਨਾਲ 20 ਖਿਡਾਰੀਆਂ ਨੇ। ਇਸੇ ਤਰ੍ਹਾਂ 130 ਦੇ ਸਟ੍ਰਾਈਕ ਰੇਟ ਨਾਲ 48, ਤਾਂ 120 ਦੀ ਸਟ੍ਰਾਈਕ ਰੇਟ ਨਾਲ 77 ਖਿਡਾਰੀ ਇਹ ਰਿਕਾਰਡ ਬਣਾ ਚੁੱਕੇ ਹਨ। ਸੂਰਯਕੁਮਾਰ ਆਪਣੀ ਸੁਪਰਪਾਵਰ ਦੀ ਬਦੌਲਤ ਕਈ ਮੀਲ ਅੱਗੇ ਨਿਕਲ ਗਏ ਹਨ।

ਇਹ ਵੀ ਪੜ੍ਹੋ : IND vs NZ, 2nd T20 : ਭਾਰਤ ਨੇ ਨਿਊਜ਼ੀਲੈਂਡ ਨੂੰ 65 ਦੌੜਾਂ ਨਾਲ ਹਰਾਇਆ

2022 ਵਿੱਚ ਸਭ ਤੋਂ ਵੱਧ ਛੱਕੇ

ਸੂਰਯਕੁਮਾਰ ਲਈ 2022 ਸਭ ਤੋਂ ਵਧੀਆ ਸਾਲ ਹੋਣ ਵਾਲਾ ਹੈ। ਉਸ ਨੇ 67 ਛੱਕੇ ਲਗਾਏ ਹਨ ਜੋ ਬਾਕੀ ਸਾਰੇ ਬੱਲੇਬਾਜ਼ਾਂ ਤੋਂ ਵੱਧ ਹਨ। ਇਸ ਸੂਚੀ 'ਚ ਮੁਹੰਮਦ ਵਸੀਮ 43 ਛੱਕਿਆਂ ਨਾਲ ਦੂਜੇ ਅਤੇ ਰੋਵਮੈਨ ਪਾਵੇਲ 39 ਛੱਕਿਆਂ ਨਾਲ ਤੀਜੇ ਸਥਾਨ 'ਤੇ ਹਨ।

ਸੂਰਯਕੁਮਾਰ ਦਾ ਟੀ-20 ਕਰੀਅਰ

ਸੂਰਯਕੁਮਾਰ ਦੇ ਅੰਕੜੇ ਸ਼ਾਨਦਾਰ ਹਨ। ਉਸ ਨੇ ਹੁਣ ਤੱਕ 41 ਮੈਚਾਂ ਦੀਆਂ 39 ਪਾਰੀਆਂ 'ਚ 1395 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਸਿਰਫ 768 ਗੇਂਦਾਂ ਖੇਡੀਆਂ ਜਿਸ ਕਾਰਨ ਉਨ੍ਹਾਂ ਦੀ ਸਟ੍ਰਾਈਕ ਰੇਟ 181 ਤੱਕ ਪਹੁੰਚ ਗਈ। 45 ਦੀ ਔਸਤ ਨਾਲ ਸੂਰਯਕੁਮਾਰ ਨੇ 2 ਸੈਂਕੜੇ ਅਤੇ 12 ਅਰਧ ਸੈਂਕੜੇ ਵੀ ਲਗਾਏ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News