Ind vs NZ : ਮੈਚ ਦੌਰਾਨ ਧਵਨ ਦੇ ਥ੍ਰੋ ''ਤੇ ਭੜਕੇ ਪੰਡਯਾ, ਕਹੀ ਇਹ ਗੱਲ
Monday, Jan 28, 2019 - 02:28 PM (IST)

ਸਪੋਰਟਸ ਡੈਸਕ : ਸੋਮਵਾਰ ਨੂੰ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਤੀਜੇ ਵਨ ਡੇ ਕ੍ਰਿਕਟ ਵਿਚ ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਦੀ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਉਸ ਦਾ ਗੁੱਸੇ ਵਾਲਾ ਰੂਪ ਵੀ ਦੇਖਣ ਨੂੰ ਮਿਲਿਆ। ਇਕ ਪਾਸੇ ਇਹ ਪੰਡਯਾ ਦੀ ਫੀਲਡਿੰਗ ਨੇ ਲੋਕਾਂ ਅਤੇ ਨਿਊਜ਼ੀਲੈਂਡ ਦੇ ਕਪਤਾਨ ਨੂੰ ਹੈਰਾਨ ਕਰ ਦਿੱਤਾ, ਉੱਥੇ ਹੀ ਸ਼ਿਖਰ ਧਵਨ ਤੋਂ ਹੋਈ ਇਕ ਛੋਟੀ ਜਿਹੀ ਗਲਤੀ ਕਾਰਨ ਉਹ ਭੜਕ ਉੱਠੇ।
ਦਰਅਸਲ ਨਿਊਜ਼ੀਲੈਂਡ ਵਲੋਂ ਬੱਲੇਬਾਜ਼ੀ ਕਰਦਿਆਂ 14ਵੇਂ ਓਵਰ ਦੌਰਾਨ ਹਾਰਦਿਕ ਪੰਡਯਾ ਗੇਂਦਬਾਜ਼ੀ ਕਰ ਰਹੇ ਸੀ। ਇਸ ਦੌਰਾਨ ਧਵਨ ਗਲਤ ਥ੍ਰੋ ਕਰ ਬੈਠੇ ਅਤੇ ਨਿਊਜ਼ੀਲੈਂਡ ਨੂੰ ਇਕ ਫਾਲਤੂ ਦੌੜ ਮਿਲ ਗਈ। ਧਵਨ ਦੀ ਖਰਾਬ ਫੀਲਡਿੰਗ ਤੋਂ ਨਾਰਾਜ਼ ਪੰਡਯਾ ਨੇ ਉਸ ਦੇ ਵਲ ਗੁੱਸੇ ਨਾਲ ਦੇਖਦਿਆਂ ਕਿਹਾ, 'ਕਮਆਨ ਯਾਰ'।
ਜ਼ਿਕਰਯੋਗ ਹੈ ਕਿ 'ਕਾਫੀ ਵਿਦ ਕਰਨ' ਸ਼ੋਅ ਕਾਰਨ ਪੰਡਯਾ ਨੇ ਮਹਿਲਾਵਾਂ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਪੰਡਯਾ ਨੂੰ ਟੀਮ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਗਿਆ ਸੀ। ਹਾਲਾਂਕਿ ਪਿਛਲੇ ਹਫਤੇ ਬੀ. ਸੀ. ਸੀ. ਆਈ. ਦੀ ਜਾਂਚ ਕਮੇਟੀ ਨੇ ਪੰਡਯਾ ਅਤੇ ਲੋਕੇਸ਼ ਰਾਹੁਲ ਤੋਂ ਬੈਨ ਹਟਾ ਲਿਆ ਸੀ।