Asia Cup, IND vs NEP: ਭਾਰਤ ਨੇ 10 ਵਿਕਟਾਂ ਨਾਲ ਜਿੱਤਿਆ ਮੁਕਾਬਲਾ, Top 4 'ਚ ਬਣਾਈ ਜਗ੍ਹਾ
Monday, Sep 04, 2023 - 11:38 PM (IST)
ਸਪੋਰਟਸ ਡੈਸਕ— ਏਸ਼ੀਆ ਕੱਪ 2023 ਦਾ 5ਵਾਂ ਮੈਚ ਅੱਜ ਭਾਰਤ ਤੇ ਨੇਪਾਲ ਦਰਮਿਆਨ ਸ਼੍ਰੀਲੰਕਾ ਦੇ ਪੱਲੇਕੇਲੇ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 48.2 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ। ਬਾਰਿਸ਼ ਕਾਰਨ ਮੈਚ ਨੂੰ 23 ਓਵਰਾਂ ਦਾ ਕਰ ਦਿੱਤਾ ਗਿਆ ਤੇ ਟੀਚਾ ਵੀ ਘਟਾ ਕੇ 145 ਦੌੜਾਂ ਦਾ ਕਰ ਦਿੱਤਾ ਗਿਆ, ਜਿਸ ਨੂੰ ਭਾਰਤੀ ਟੀਮ ਨੇ ਬਿਨਾ ਕੋਈ ਵਿਕਟ ਗੁਆਏ 20.1 ਓਵਰਾਂ ਵਿਚ ਹੀ ਹਾਸਲ ਕਰ ਲਿਆ ਤੇ 10 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਟੋਪ 4 ਵਿਚ ਵੀ ਜਗ੍ਹਾ ਬਣਾ ਲਈ ਹੈ।
ਭਾਰਤ ਦੀ ਪਾਰੀ
ਨੇਪਾਲ ਤੋਂ ਮਿਲੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਵਲੋਂ ਪਾਰੀ ਦਾ ਆਗਾਜ਼ ਕੀਤਾ ਗਿਆ ਤੇ ਜਦੋਂ ਭਾਰਤ ਨੇ 2.1 ਓਵਰ 'ਚ 17 ਦੌੜਾਂ ਬਣਾਈਆਂ ਤਾਂ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ। ਬਾਰਿਸ਼ ਮਗਰੋਂ ਮੁਕਾਬਲਾ ਮੁੜ ਸ਼ੁਰੂ ਕਰ ਦਿੱਤਾ ਗਿਆ। ਓਵਰਾਂ ਨੂੰ 50 ਤੋਂ ਘਟਾ ਕੇ 23 ਕਰ ਦਿੱਤਾ ਗਿਆ। ਭਾਰਤ ਨੂੰ ਹੁਣ ਜਿੱਤ ਲਈ 145 ਦੌੜਾਂ ਦਾ ਟੀਚਾ ਦਿੱਤਾ ਗਿਆ। ਭਾਰਤ ਨੇ 20.1 ਓਵਰਾਂ ਵਿਚ ਹੀ 147 ਦੌੜਾਂ ਬਣਾ ਲਈਆਂ। ਕਪਤਾਨ ਰੋਹਿਤ ਸ਼ਰਮਾ ਨੇ 59 ਗੇਂਦਾਂ ਵਿਚ 5 ਛੱਕਿਆਂ ਤੇ 6 ਚੌਕਿਆਂ ਸਦਕਾ 74 ਦੌੜਾਂ ਦੀ ਖੇਡੀ ਪਾਰੀ ਖੇਡੀ। ਸ਼ੁਭਮਨ ਗਿੱਲ ਨੇ 62 ਗੇਂਦਾਂ ਵਿਚ 1 ਛੱਕੇ ਤੇ 4 ਚੌਕਿਆਂ ਸਦਕਾ 67 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਨੇਪਾਲ ਦੀ ਪਾਰੀ
ਨੇਪਾਲ ਨੂੰ ਲੱਗਾ 9ਵਾਂ ਝਟਕਾ, ਸੰਦੀਪ ਲਾਮਿਛਾਨੇ ਹੋਇਆ ਆਊਟ
ਨੇਪਾਲ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਸੰਦੀਪ ਲਾਮਿਛਾਨੇ 9 ਦੌੜਾਂ ਬਣਾ ਰਨ ਆਊਟ ਹੋਇਆ।
ਨੇਪਾਲ ਨੂੰ ਲੱਗਾ 8ਵਾਂ ਝਟਕਾ, ਸੋਮਪਾਲ ਕਾਮੀ ਹੋਇਆ ਆਊਟ
ਨੇਪਾਲ ਨੂੰ 8ਵਾਂ ਝਟਕਾ ਉਦੋਂ ਲੱਗਾ ਜਦੋਂ ਸੋਮਪਾਲ ਕਾਮੀ 48 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ।
ਨੇਪਾਲ ਨੂੰ ਲੱਗਾ 7ਵਾਂ ਝਟਕਾ, ਦਿਪੇਂਦਰ ਹੋਇਆ ਆਊਟ
ਨੇਪਾਲ ਨੂੰ 7ਵਾਂ ਝਟਕਾ ਉਦੋਂ ਲੱਗਾ ਜਦੋਂ ਦਿਪੇਂਦਰ ਸਿੰਘ ਐਰੀ 29 ਦੌੜਾਂ ਬਣਾ ਹਾਰਦਿਕ ਪੰਡਯਾ ਦਾ ਸ਼ਿਕਾਰ ਬਣਿਆ।
ਨੇਪਾਲ ਨੂੰ ਲੱਗਾ ਛੇਵਾਂ ਝਟਕਾ ਗੁਲਸ਼ਨ ਝਾਅ ਹੋਇਆ ਆਊਟ
ਨੇਪਾਲ ਨੂੰ ਛੇਵਾਂ ਝਟਕਾ ਉਦੋਂ ਲੱਗਾ ਜਦੋਂ ਗੁਲਸ਼ਨ ਝਾਅ 23 ਦੌੜਾਂ ਬਣਾ ਸਿਰਾਜ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੂੰ ਲੱਗਾ ਪੰਜਵਾਂ ਝਟਕਾ ਆਸਿਫ ਸ਼ੇਖ ਹੋਇਆ ਆਊਟ
ਨੇਪਾਲ ਨੂੰ ਪੰਜਵਂ ਝਟਕਾ ਉਦੋਂ ਲੱਗਾ ਜਦੋਂ ਆਸਿਫ ਸ਼ੇਖ 58 ਦੌੜਾਂ ਬਣਾ ਸਿਰਾਜ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੂੰ ਲੱਗਾ ਚੌਥਾ ਝਟਕਾ ਕੁਸ਼ਲ ਮੱਲਾ ਹੋਇਆ ਆਊਟ
ਨੇਪਾਲ ਨੂੰ ਚੌਥਾ ਝਟਕਾ ਉਦੋਂ ਲੱਗਾ ਜਦੋਂ ਕੁਸ਼ਲ ਮੱਲਾ 2 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੂੰ ਲੱਗਾ ਤੀਜਾ ਝਟਕਾ, ਰੋਹਿਤ ਪੌਡੇਲ ਹੋਇਆ ਆਊਟ
ਨੇਪਾਲ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਰੋਹਿਤ ਪੌਡੇਲ 5 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੂੰ ਲੱਗਾ ਦੂਜਾ ਝਟਕਾ, ਭੀਮ ਸ਼ਰਕੀ ਹੋਇਆ ਆਊਟ
ਨੇਪਾਲ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਭੀਮ ਸ਼ਰਕੀ 7 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੂੰ ਲੱਗਾ ਪਹਿਲਾ ਝਟਕਾ, ਕੁਸ਼ਲ ਭੁਰਟੇਲ ਹੋਇਆ ਆਊਟ
ਪਹਿਲਾਂ ਬੱਲੇਬਾਜ਼ੀ ਕਰਨ ਆਏ ਨੇਪਾਲ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਕੁਸ਼ਲ ਭੁਰਟੇਲ 38 ਦੌੜਾਂ ਦੇ ਨਿੱਜੀ ਸਕੋਰ 'ਤੇ ਸ਼ਾਰਦੁਲ ਠਾਕੁਰ ਵਲੋਂ ਆਊਟ ਹੋ ਕੇ ਪਵੇਲੀਅਨ ਪਰਤ ਗਿਆ।
ਨੇਪਾਲ ਨੇ 6 ਓਵਰਾਂ ਤੋਂ ਬਾਅਦ ਬਣਾਈਆਂ 33 ਦੌੜਾਂ
6 ਓਵਰਾਂ ਤੋਂ ਬਾਅਦ ਨੇਪਾਲ ਨੇ ਬਿਨਾ ਵਿਕਟ ਗੁਆਏ 33 ਦੌੜਾਂ ਬਣਾ ਲਈਆਂ ਹਨ। ਕ੍ਰੀਜ਼ 'ਤੇ ਆਸਿਫ ਸ਼ੇਖ ਤੇ ਕੁਸ਼ਲ ਭੁਰਟੇਲ ਮੌਜੂਦ ਹਨ।
ਇਹ ਵੀ ਪੜ੍ਹੋ : ਭਾਰਤੀ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
ਪਿੱਚ ਰਿਪੋਰਟ
ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਪਿੱਚ ਦਾ ਬੱਲੇਬਾਜ਼ੀ ਪੱਖ ਲਈ ਅਨੁਕੂਲ ਹੋਣ ਦਾ ਇਤਿਹਾਸ ਹੈ। ਗੇਂਦਬਾਜ਼ਾਂ ਨੂੰ ਮੈਚ ਦੇ ਸ਼ੁਰੂਆਤੀ ਦੌਰ 'ਚ ਕੁਝ ਮਦਦ ਮਿਲਣ ਦੀ ਸੰਭਾਵਨਾ ਹੈ। ਬੱਲੇਬਾਜ਼ਾਂ ਨੂੰ ਮੱਧ ਓਵਰਾਂ 'ਚ ਸੈਟਲ ਹੋਣ ਦਾ ਮੌਕਾ ਮਿਲੇਗਾ। ਬਾਅਦ ਵਿੱਚ, ਸਪਿਨਰ ਕੰਮ ਵਿੱਚ ਆਉਣਗੇ ਜੇਕਰ ਸਤ੍ਹਾ ਵਿੱਚ ਤਰੇੜਾਂ ਆਉਂਦੀਆਂ ਹਨ। ਜੇਕਰ ਮੀਂਹ ਕਾਰਨ ਵਿਘਨ ਪੈਂਦਾ ਹੈ, ਤਾਂ ਇਹ ਖੇਡਣ ਦੀਆਂ ਸਥਿਤੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਮੌਸਮ
4 ਸਤੰਬਰ ਨੂੰ ਕੈਂਡੀ ਦੇ ਪੱਲੇਕੇਲੇ 'ਚ ਬਾਰਿਸ਼ ਫਿਰ ਤੋਂ ਸਮੱਸਿਆ ਖੜ੍ਹੀ ਕਰਨ ਵਾਲੀ ਹੈ। ਮੀਂਹ ਪੈਣ ਦੀ 70 ਫੀਸਦੀ ਸੰਭਾਵਨਾ ਹੈ। ਦਿਨ ਵੇਲੇ ਤਾਪਮਾਨ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸੋਮਵਾਰ ਨੂੰ ਨਮੀ ਲਗਭਗ 81 ਫੀਸਦੀ ਰਹਿਣ ਦੀ ਸੰਭਾਵਨਾ ਹੈ। ਦਿਨ ਦੇ ਦੌਰਾਨ, ਹਵਾ ਦੀ ਗਤੀ 15 ਤੋਂ 25 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।
ਇਹ ਵੀ ਪੜ੍ਹੋ : Asia cup 2023 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 89 ਦੌੜਾਂ ਨਾਲ ਹਰਾਇਆ
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ
ਨੇਪਾਲ : ਕੁਸ਼ਲ ਭੁਰਟੇਲ, ਆਸਿਫ਼ ਸ਼ੇਖ (ਵਿਕਟਕੀਪਰ), ਰੋਹਿਤ ਪੌਡੇਲ (ਕਪਤਾਨ), ਭੀਮ ਸ਼ਰਕੀ, ਸੋਮਪਾਲ ਕਾਮੀ, ਗੁਲਸਨ ਝਾਅ, ਦੀਪੇਂਦਰ ਸਿੰਘ ਐਰੀ, ਕੁਸ਼ਲ ਮੱਲਾ, ਸੰਦੀਪ ਲਾਮਿਛਾਨੇ, ਕਰਨ ਕੇਸੀ, ਲਲਿਤ ਰਾਜਬੰਸ਼ੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਉਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8