IND vs JPN One-Off T20I: ਭਾਰਤ ਨੇ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ
Tuesday, Sep 22, 2026 - 01:56 PM (IST)
ਸਪੋਰਟਸ ਡੈਸਕ- ਭਾਰਤ ਅਤੇ ਜਾਪਾਨ ਵਿਚਾਲੇ ਇੱਕ ਇਕਲੌਤਾ (One-Off) ਟੀ-20 ਅੰਤਰਰਾਸ਼ਟਰੀ ਮੈਚ ਜਾਪਾਨ ਦੇ ਸਾਨੋ ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ ਵਿਖੇ ਅੱਜ ਖੇਡਿਆ ਗਿਆ। ਮੈਚ 'ਚ ਭਾਰਤ ਨੇ ਜਾਪਾਨ ਨੂੰ 2 ਦੌੜਾਂ ਨਾਲ ਹਰਾਇਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਲਗਤਾਰ ਮੀਂਹ ਪੈਣ ਕਾਰਨ ਟਾਸ ਦੇਰ ਨਾਲ ਹੋਈ ਹੈ ਤੇ ਮੀਂਹ ਕਾਰਨ ਕਾਫੀ ਸਮਾਂ ਬਰਬਾਦ ਹੋਣ ਕਾਰਨ ਮੈਚ 5-5 ਓਵਰਾਂ ਦਾ ਕਰ ਦਿੱਤਾ ਗਿਆ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਜਾਪਾਨੀ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੇ ਨਜ਼ਰ ਆਏ। ਭਾਰਤ ਨੇ ਨਿਰਧਾਰਤ 5 ਓਵਰਾਂ 'ਚ 4 ਵਿਕਟਾਂ ਗੁਆ ਕੇ 32 ਦੌੜਾਂ ਬਣਾਈਆਂ ਤੇ ਜਾਪਾਨ ਨੂੰ ਜਿੱਤ ਲਈ 33 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਸੰਜ ਸੈਮਸਨ 9 ਦੌੜਾਂ, ਅਭਿਸ਼ੇਕ ਸ਼ਰਮਾ 0 ਦੌੜ, ਈਸ਼ਾਨ ਕਿਸ਼ਨ 3 ਦੌੜਾਂ ਤੇ ਸ਼੍ਰੇਅਸ ਅਈਅਰ ਨੇ 16 ਦੌੜਾਂ ਬਣਾ ਆਊਟ ਹੋਏ। ਤਿਲਕ ਵਰਮਾ ਨੇ 1 ਦੌੜ ਤੇ ਸ਼ਿਵਮ ਦੂਬੇ 0 ਦੇ ਸਕੋਰ 'ਤੇ ਅਜੇਤੂ ਰਹੇ।
ਟੀਚੇ ਦਾ ਪਿੱਛਾ ਕਰਨ ਉਤਰੀ ਜਾਪਾਨ ਦੀ ਟੀਮ ਨਿਰਧਾਰਤ 5 ਓਵਰਾਂ 'ਚ 3 ਵਿਕਟਾਂ ਗੁਆ ਕੇ 30 ਦੌੜਾਂ ਬਣਾ ਸਕੀ ਤੇ 2 ਦੌੜਾਂ ਨਾਲ ਮੈਚ ਹਾਰ ਗਈ। ਜਾਪਾਨ ਲਈ ਕੇਂਲੇਲ ਨੇ 12, ਬੇਂਜਮਿਨ ਨੇ 9 ਦੌੜਾਂ ਬਣਾਈਆਂ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ 2 ਵਿਕਟਾਂ ਲਈਆਂ।
