IND-W vs ENG-W : ਟੈਸਟ ਮੈਚ ਦਾ ਪਹਿਲਾ ਦਿਨ ਰਿਹਾ ਭਾਰਤੀ ਬੱਲੇਬਾਜ਼ਾਂ ਦੇ ਨਾਂ, ਸਕੋਰ ਪਹੁੰਚਿਆ 400 ਦੇ ਪਾਰ
Thursday, Dec 14, 2023 - 09:57 PM (IST)
ਸਪੋਰਟਸ ਡੈਸਕ- ਭਾਰਤ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ ਮੁੰਬਈ ਦੇ ਡੀ.ਵਾਈ. ਪਾਟਿਲ ਸਟੇਡੀਅਮ 'ਚ ਖੇਡੇ ਜਾ ਰਹੇ ਇਕਲੌਤੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਬੱਲੇਬਾਜ਼ਾਂ ਦੇ ਨਾ ਰਿਹਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕਰਨ ਉਤਰੀ ਭਾਰਤੀ ਟੀਮ ਨੇ ਪਹਿਲੇ ਹੀ ਦਿਨ ਇੰਗਲੈਂਡ ਦੀ ਟੀਮ ਅੱਗੇ ਵੱਡਾ ਸਕੋਰ ਖੜ੍ਹਾ ਕਰ ਦਿੱਤਾ ਹੈ।
ਭਾਰਤ ਵੱਲੋਂ ਓਪਨਿੰਗ ਕਰਨ ਉਤਰੀਆਂ ਸਮ੍ਰਿਤੀ ਮੰਦਾਨਾ ਅਤੇ ਸ਼ੈਫਾਲੀ ਵਰਮਾ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੰਦਾਨਾ 17 ਦੌੜਾਂ ਬਣਾ ਕੇ ਲਾਰੇਨ ਬੈੱਲ ਦੀ ਗੇਂਦ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਸ਼ੈਫਾਲੀ ਵੀ 19 ਦੌੜਾਂ ਬਣਾ ਕੇ ਆਊਟ ਹੋ ਗਈ। ਇਨ੍ਹਾਂ ਤੋਂ ਬਾਅਦ ਬੱਲੇਬਾਜ਼ੀ ਲਈ ਆਈਆਂ ਸਤੀਸ਼ ਸ਼ੁਭਾ ਅਤੇ ਜੇਮੀਮਾਹ ਰੋਡਰਿਗਜ਼ ਨੇ ਟੀਮ ਨੂੰ ਸੰਭਾਲਿਆ ਤੇ 115 ਦੌੜਾਂ ਦੀ ਪਾਰਟਨਰਸ਼ਿਪ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ ਤੋਂ ਬਾਹਰ ਕੱਢਿਆ। ਸ਼ੁਭਾ 69, ਜਦਕਿ ਜੇਮੀਮਾਹ 68 ਦੌੜਾਂ ਬਣਾ ਕੇ ਆਊਟ ਹੋਈ।
ਇਹ ਵੀ ਪੜ੍ਹੋ- ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਕੋਹਲੀ-ਸਚਿਨ ਨਹੀਂ, ਇਸ ਨੂੰ ਦੱਸਿਆ ਭਾਰਤ ਦਾ ਬੈਸਟ ਬੱਲੇਬਾਜ਼
ਕਪਤਾਨ ਹਰਮਨਪ੍ਰੀਤ ਨੇ ਵੀ ਵਧੀਆ ਪਾਰੀ ਖੇਡੀ ਤੇ 1 ਰਨ ਨਾਲ ਅਰਧ ਸੈਂਕੜੋ ਤੋਂ ਖੁੰਝ ਕੇ 49 ਦੌੜਾਂ 'ਤੇ ਆਊਟ ਹੋ ਗਈ। ਭਾਰਤੀ ਵਿਕਟਕੀਪਰ ਯਾਸਤਿਕਾ ਭਾਟੀਆ ਨੇ ਵੀ 66 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਸਨੇਹ ਰਾਣਾ 30 ਦੌੜਾਂ ਬਣਾ ਕੇ ਆਊਟ ਹੋ ਗਈ। ਦੀਪਤੀ ਸ਼ਰਮਾ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਲਗਾ ਚੁੱਕੀ ਹੈ ਤੇ 60 ਦੌੜਾਂ ਬਣਾ ਕੇ ਖੇਡ ਰਹੀ ਹੈ। ਉਸ ਦੇ ਨਾਲ ਸਨੇਹ ਰਾਣਾ ਵੀ 4 ਦੌੜਾਂ ਬਣਾ ਕੇ ਨਾਬਾਦ ਹੈ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤ ਦਾ ਸਕੋਰ 7 ਵਿਕਟਾਂ ਗੁਆ ਕੇ 410 ਦੌੜਾਂ ਹੈ।
ਇਹ ਵੀ ਪੜ੍ਹੋ- ਸੂਰਿਆਕੁਮਾਰ ਨੇ ਟੀ-20 ਰੈਂਕਿੰਗ 'ਚ ਮ਼ਜਬੂਤ ਕੀਤਾ ਚੋਟੀ ਦਾ ਸਥਾਨ, ਤਿਲਕ ਤੇ ਰਿੰਕੂ ਨੇ ਵੀ ਮਾਰੀ ਵੱਡੀ ਛਲਾਂਗ
ਇੰਗਲੈਂਡ ਵੱਲੋਂ ਲਾਰੇਨ ਬੈੱਲ ਨੇ 15 ਓਵਰਾਂ 'ਚ 64 ਦੌੜਾਂ ਦੇ ਕੇ 2 ਵਿਕਟਾਂ ਲਈਆਂ, ਜਦਕਿ ਕੇਟ ਕ੍ਰਾਸ, ਨੈਟ, ਸਕਾਇਵਰ ਬ੍ਰੰਟ, ਚਾਰਲੀ ਡੀਨ ਤੇ ਸੋਫੀ ਐਕਸਲਸਟੋਨ ਨੂੰ 1-1 ਵਿਕਟ ਮਿਲੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8