IND vs ENG : ਰੋਹਿਤ ਸ਼ਰਮਾ 5ਵੇਂ ਟੈਸਟ ਤੋਂ ਬਾਹਰ, ਜਸਪ੍ਰੀਤ ਬੁਮਰਾਹ ਨੂੰ ਦਿੱਤੀ ਜਾਵੇਗੀ ਕਮਾਨ
Wednesday, Jun 29, 2022 - 07:24 PM (IST)

ਖੇਡ ਡੈਸਕ- ਰੋਹਿਤ ਸ਼ਰਮਾ ਕੋਰੋਨਾ ਤੋਂ ਉੱਭਰ ਨਹੀਂ ਸਕੇ ਹਨ। ਇਸ ਲਈ ਇੰਗਲੈਂਡ ਦੇ ਖ਼ਿਲਾਫ਼ ਪੰਜਵੇਂ ਟੈਸਟ ਮੈਚ ਨੂੰ ਲੀਡ ਕਰਨ ਲਈ ਜਸਪ੍ਰੀਤ ਬੁਮਰਾਹ ਤਿਆਰ ਹਨ। ਬੀ. ਸੀ. ਸੀ. ਆਈ. ਦੇ ਸੂਤਰ ਦਾ ਕਹਿਣਾ ਹੈ ਕਿ ਐਡਜਬੈਸਟਨ 'ਚ ਟੀਮ ਖਿਡਾਰੀਆਂ ਦੇ ਨਾਲ ਮੈਨੇਜਮੈਂਟ ਨੇ ਇਕ ਮੀਟਿੰਗ ਕੀਤੀ ਸੀ ਜਿਸ 'ਚ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਰੋਹਿਤ ਇਸ ਮੈਚ ਦੇ ਲਈ ਉਪਲੱਬਧ ਨਹੀਂ ਹੋਣਗੇ। ਉਨ੍ਹਾਂ ਦੀ ਜਗ੍ਹਾ ਬੁਮਰਾਹ ਨੂੰ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸਟਾਕਹੋਮ ਡਾਇਮੰਡ ਲੀਗ 'ਚ ਨੀਰਜ ਚੋਪੜਾ ਤਮਗ਼ੇ ਦੇ ਦਾਅਵੇਦਾਰ
ਬੀ. ਸੀ. ਸੀ. ਆਈ. ਅਧਿਕਾਰੀ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਨੂੰ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ ਗਿਆ ਹੈ ਤੇ ਉਹ ਅਗਵਾਈ ਕਰਨ ਲਈ ਤਿਆਰ ਹਨ। ਰਿਸ਼ਭ ਅਜੇ ਬਹੁਤ ਛੋਟਾ ਹੈ ਤੇ ਉਸ ਨੂੰ ਟੈਸਟ 'ਚ ਅਗਵਾਈ ਕਰਨ ਲਈ ਤਿਆਰ ਕਰਨ ਦੀ ਲੋੜ ਹੈ। ਇਸ ਲਈ ਫਿਲਹਾਲ ਬੁਮਰਾਹ ਸਾਡਾ ਸਰਵਸ੍ਰੇਸ਼ਠ ਦਾਅ ਹੈ। ਉਹ ਟੀਮ ਦੀ ਅਗਵਾਈ ਕਰਨਗੇ।
ਰੋਹਿਤ ਅਜੇ ਵੀ ਹੋਟਲ 'ਚ ਇਕਾਂਤਵਾਸ 'ਚ
ਰੋਹਿਤ ਸ਼ਰਮਾ ਅਜੇ ਵੀ ਹੋਟਲ 'ਚ ਇਕਾਂਤਵਾਸ 'ਚ ਹਨ। ਇਹ ਫ਼ੈਸਲਾ ਉਦੋਂ ਲਿਆ ਗਿਆ ਜਦੋਂ ਬੀ. ਸੀ. ਸੀ. ਆਈ. ਦੀ ਚੋਣ ਕਮੇਟੀ ਦੇ ਚੇਅਰਮੈਨ ਨੇ ਬਰਮਿੰਘਮ 'ਚ ਜਾ ਕੇ ਸਥਿਤੀ ਜਾਂਚੀ। ਭਾਰਤੀ ਕੋਚ ਰਾਹੁਲ ਦ੍ਰਾਵਿੜ ਦੇ ਨਾਲ ਮੁਲਾਕਾਤ ਦੇ ਬਾਅਦ ਫ਼ੈਸਲਾ ਹੋਇਆ ਕਿ ਇਸ ਅਹਿਮ ਮੈਚ 'ਚ ਜਸਪ੍ਰੀਤ ਬੁਮਰਾਹ ਨੂੰ ਲੀਡ ਕਰਨ ਦਾ ਮੌਕਾ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਰਾਤ ਰੋਹਿਤ ਸ਼ਰਮਾ ਦੋ ਹੋਰ ਟੈਸਟ ਹੋਣਗੇ। ਜੇਕਰ ਉਹ ਨੈਗੇਟਿਵ ਆਏ ਤਾਂ ਟੀਮ ਪ੍ਰਬੰਧਨ ਉਸ ਦੀ ਲੱਗੀ ਸੱਟ ਤੇ ਫਿੱਟਨੈਸ ਦੀ ਜਾਂਚ ਕਰੇਗਾ।
ਇਹ ਵੀ ਪੜ੍ਹੋ : ਹਾਕੀ ਖਿਡਾਰੀ ਬਰਿੰਦਰ ਲਾਕੜਾ ਮੁਸੀਬਤ 'ਚ ਫਸੇ, ਦੋਸਤ ਦੇ ਪਿਤਾ ਨੇ ਲਾਏ ਗੰਭੀਰ ਇਲਜ਼ਾਮ
ਓਪਨਿੰਗ ਨੂੰ ਲੈ ਕੇ ਅਜੇ ਵੀ ਸਵਾਲ
ਭਾਰਤ ਦੇ ਉਪ ਕਪਤਾਨ ਕੇ. ਐੱਲ. ਰਾਹੁਲ ਸੱਟ ਦਾ ਸ਼ਿਕਾਰ ਹਨ। ਰੋਹਿਤ ਸ਼ਰਮਾ ਦੇ ਕਵਰ ਦੇ ਤੌਰ 'ਤੇ ਮਯੰਕ ਅਗਰਵਾਲ ਪਹਿਲਾਂ ਹੀ ਬਰਮਿੰਘਮ ਪਹੁੰਚ ਗਏ ਹਨ। ਹੁਣ ਓਪਨਿੰਗ ਕ੍ਰਮ ਨੂੰ ਲੈ ਕੇ ਪੇਚ ਹੈ। ਸ਼ੁੱਭਮਨ ਦੇ ਨਾਲ ਵਿਕਟਕੀਪਰ ਬੱਲੇਬਾਜ਼ ਕੇ. ਐੱਸ. ਭਰਤ ਜਾਂ ਚੇਤੇਸ਼ਵਰ ਪੁਜਾਰਾ ਨੂੰ ਦੇਖਿਆ ਜਾ ਸਕਦਾ ਹੈ ਜਾਂ ਮਯੰਕ ਉੱਪਰਲੇ ਕ੍ਰਮ 'ਚ ਦਿਖ ਸਕਦੇ ਹਨ।
ਇਸ ਤੋਂ ਚੁਣੀ ਜਾਵੇਗੀ ਟੀਮ ਇੰਡੀਆ
ਰੋਹਿਤ ਸ਼ਰਮਾ (ਕਪਤਾਨ), ਸ਼ੁੱਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ (ਵਿਕਟਕੀਪਰ), ਕੇ. ਐੱਸ. ਭਰਤ (ਵਿਕਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਉਮੇਸ਼ ਯਾਦਵ, ਪ੍ਰਸਿੱਧ ਕ੍ਰਿਸ਼ਣਾ।
ਇਹ ਵੀ ਪੜ੍ਹੋ : ਇੰਗਲੈਂਡ ਨੂੰ WC ਦਿਵਾਉਣ ਵਾਲੇ ਕਪਤਾਨ ਇਓਨ ਮੋਰਗਨ ਨੇ ਲਿਆ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।