IND vs ENG 5th Test: ਰਜਤ ਪਾਟੀਦਾਰ ਦੀ ਟੀਮ ''ਚੋਂ ਹੋਈ ਛੁੱਟੀ, ਬੁਮਰਾਹ ਦੀ ਵਾਪਸੀ

Thursday, Mar 07, 2024 - 09:50 AM (IST)

IND vs ENG 5th Test: ਰਜਤ ਪਾਟੀਦਾਰ ਦੀ ਟੀਮ ''ਚੋਂ ਹੋਈ ਛੁੱਟੀ, ਬੁਮਰਾਹ ਦੀ ਵਾਪਸੀ

ਸਪੋਰਟਸ ਡੈਸਕ: ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਅਖ਼ੀਰਲਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਕਪਤਾਨ ਬੈੱਨ ਸਟੋਕਸ ਨੇ ਦੱਸਿਆ ਕਿ ਟੀਮ ਵਿਚ ਇਕ ਬਦਲਾਅ ਕੀਤਾ ਗਿਆ ਹੈ। ਮਾਰਕ ਵੁੱਡ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਉੱਥੇ ਹੀ ਭਾਰਤੀ ਟੀਮ ਦੀ ਗੱਲ ਕਰੀਏ ਤਾਂ ਇਸ ਵਿਚ 2 ਬਦਲਾਅ ਕੀਤੇ ਗਏ ਹਨ। ਕਪਤਾਨ ਰੋਹਿਤ ਸ਼ਰਮਾ ਨੇ ਟਾੱਸ ਦੌਰਾਨ ਦੱਸਿਆ ਕਿ ਰਜਤ ਪਾਟੀਦਾਰ ਬੀਤੇ ਦਿਨੀਂ ਪ੍ਰੈਕਟਿਸ ਦੌਰਾਨ ਜ਼ਖ਼ਮੀ ਹੋ ਗਏ ਸਨ, ਉਨ੍ਹਾਂ ਦੀ ਜਗ੍ਹਾ ਦੇਵਦੱਤ ਪਾਡੀਕਲ ਨੂੰ ਡੈਬੀਊ ਕਰਨ ਦਾ ਮੌਕਾ ਮਿਲਿਆ ਹੈ। ਜਸਪ੍ਰੀਤ ਬੁਮਰਾਹ ਦੀ ਵੀ ਵਾਪਸੀ ਹੋਈ ਹੈ, ਉਹ ਆਕਾਸ਼ ਦੀਪ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੇ ਗਏ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News