IND vs ENG 4th Test : ਦੂਜੇ ਦਿਨ ਦੀ ਖੇਡ ਖ਼ਤਮ, ਭਾਰਤ 219-7, ਅਜੇ ਵੀ 134 ਦੌੜਾਂ ਪਿੱਛੇ
Saturday, Feb 24, 2024 - 04:53 PM (IST)
ਸਪੋਰਟਸ ਡੈਸਕ- ਭਾਰਤ ਤੇ ਇੰਗਲੈਂਡ ਦਰਮਿਆਨ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਦੇ ਦੂਜੇ ਦਿਨ ਦੀ ਖੇਡ ਅੱਜ ਰਾਂਚੀ ਦੇ ਜੇ. ਐੱਸ. ਸੀ. ਏ. ਕੌਮਾਂਤਰੀ ਸਟੇਡੀਅਮ 'ਚ ਖੇਡੀ ਗਈ। ਸਟੰਪਸ ਹੋਣ ਤਕ ਭਾਰਤ ਨੇ 7 ਵਿਕਟਾਂ ਗੁਆ ਕੇ 219 ਦੌੜਾਂ ਬਣਾ ਲਈਆਂ ਸਨ ਤੇ ਭਾਰਤ ਇੰਗਲੈਂਡ ਤੋਂ 134 ਦੌੜਾਂ ਪਿੱਛੇ ਸੀ। ਭਾਰਤ ਲਈ ਯਸ਼ਸਵੀ ਜਾਇਸਵਾਲ 73 ਦੌੜਾਂ, ਰੋਹਿਤ ਸ਼ਰਮਾ 2 ਦੌੜਾਂ, ਸ਼ੁਭਮਨ ਗਿੱਲ 38 ਦੌੜਾਂ ਤੇ ਰਜਤ ਪਾਟੀਦਾਰ 17 ਦੌੜਾਂ, ਸਰਫਰਾਜ਼ ਖਾਨ 14 ਦੌੜਾਂ, ਰਵੀਚੰਦਰਨ ਅਸ਼ਵਿਨ 1 ਦੌੜ ਬਣਾ ਆਊਟ ਹੋਏ। ਦਿਨ ਦੀ ਖੇਡ ਖਤਮ ਹੋਣ ਸਮੇਂ ਤਕ ਧਰੁਵ ਜੁਰੇਲ 30 ਦੌੜਾਂ ਤੇ ਕੁਲਦੀਪ ਯਾਦਵ 17 ਦੌੜਾਂ ਬਣਾ ਖੇਡ ਰਹੇ ਸਨ।
ਇਹ ਵੀ ਪੜ੍ਹੋ : ਤਵੇਸਾ ਮਲਿਕ ਨੇ ਦੱਖਣੀ ਅਫਰੀਕਾ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਗੋਲਫ ਖਿਤਾਬ ਜਿੱਤ ਕੇ ਰਚਿਆ ਇਤਿਹਾਸ
ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਰੂਟ ਦੀਆਂ ਸ਼ਾਨਦਾਰ 122 ਦੌੜਾਂ, ਜੈਕ ਕ੍ਰਾਲੀ ਦੀਆਂ 42 ਦੌੜਾਂ, ਬੇਅਰਸਟੋ ਦੀਆਂ 38 ਦੌੜਾਂ, ਫੋਕਸ ਦੀਆਂ 47 ਦੌੜਾਂ ਤੇ ਰੌਬਿਨਸਨ ਦੀਆਂ 58 ਦੌੜਾਂ ਦੀ ਬਦੌਲਤ 353 ਦੌੜਾਂ ਦੀ ਆਪਣੀ ਪਹਿਲੀ ਤੇ ਦਮਦਾਰ ਪਾਰੀ ਖੇਡੀ। ਇੰਗਲੈਂਡ ਦੀ ਪਹਿਲਾ ਪਾਰੀ ਦੌਰਾਨ ਭਾਰਤ ਵਲੋਂ ਸਿਰਾਜ ਨੇ 2, ਆਕਾਸ਼ਦੀਪ ਨੇ 3, ਰਵਿੰਦਰ ਜਡੇਜਾ ਨੇ 4 ਤੇ ਅਸ਼ਵਿਨ ਨੇ 1 ਵਿਕਟ ਲਈਆਂ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਜਤ ਪਾਟੀਦਾਰ, ਸਰਫਰਾਜ਼ ਖਾਨ, ਧਰੁਵ ਜੁਰੇਲ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਆਕਾਸ਼ ਦੀਪ।
ਇੰਗਲੈਂਡ: ਜੈਕ ਕ੍ਰਾਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਬੇਨ ਫੌਕਸ (ਵਿਕਟਕੀਪਰ), ਟਾਮ ਹੈਟਰਲੇ, ਓਲੀ ਰੌਬਿਨਸਨ, ਸ਼ੋਏਬ ਬਸ਼ੀਰ ਅਤੇ ਜੇਮਸ ਐਂਡਰਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e