IND vs AUS : ਪਹਿਲੇ ਟੈਸਟ 'ਚੋਂ ਬਾਹਰ ਰਹਿ ਸਕਦੈ ਜਡੇਜਾ!
Monday, Dec 07, 2020 - 11:01 PM (IST)
ਨਵੀਂ ਦਿੱਲੀ– ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਪਹਿਲੇ ਟੀ-20 ਮੈਚ ਦੌਰਾਨ ਸਿਰ ਵਿਚ ਲੱਗੀ ਸੱਟ (ਕਨਕਸ਼ਨ) ਤੇ ਹੈਮਸਟ੍ਰਿੰਗ ਸੱਟ ਦੇ ਕਾਰਣ ਆਸਟਰੇਲੀਆ ਵਿਰੁੱਧ ਪਹਿਲੇ ਟੈਸਟ ਵਿਚੋਂ ਬਾਹਰ ਰਹਿ ਸਕਦਾ ਹੈ। ਆਪਣੇ ਕਰੀਅਰ ਦਾ 50ਵਾਂ ਟੈਸਟ ਖੇਡਣ ਦੇ ਕੰਢੇ 'ਤੇ ਖੜ੍ਹਾ ਜਡੇਜਾ ਘੱਟ ਤੋਂ ਘੱਟ 3 ਹਫਤੇ ਲਈ ਕ੍ਰਿਕਟ ਤੋਂ ਦੂਰ ਰਹੇਗਾ ਅਰਥਾਤ ਐਡੀਲਡ ਵਿਚ 17 ਦਸੰਬਰ ਤੋਂ ਸ਼ੁਰੂ ਹੋ ਰਿਹਾ ਡੇਅ-ਨਾਈਟ ਟੈਸਟ ਵਿਚ ਉਹ ਖੇਡ ਨਹੀਂ ਸਕੇਗਾ।
ਹੈਮਸਟ੍ਰਿੰਗ ਸੱਟ ਗੰਭੀਰ ਹੋਣ 'ਤੇ ਉਹ 26 ਦਸੰਬਰ ਤੋਂ ਮੈਲਬੋਰਨ ਵਿਚ ਸ਼ੁਰੂ ਹੋ ਰਹੇ ਬਾਕਸਿੰਗ ਡੇਅ ਟੈਸਟ ਵਿਚੋਂ ਵੀ ਬਾਹਰ ਰਹਿ ਸਕਦਾ ਹੈ। ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਦੱਸਿਆ ਕਿ ਆਈ. ਸੀ. ਸੀ. ਕਨਕਸ਼ਨ ਪ੍ਰੋਟੋਕਾਲ ਦੇ ਤਹਿਤ ਸਿਰ 'ਚ ਸੱਟ ਲੱਗਣ 'ਤੇ ਖਿਡਾਰੀ ਨੂੰ 7 ਤੋਂ 10 ਦਿਨ ਤੱਕ ਆਰਾਮ ਦਿੱਤਾ ਜਾਂਦਾ ਹੈ, ਜਿਸ ਦੌਰਾਨ ਜਡੇਜਾ 11 ਦਸੰਬਰ ਨੂੰ ਦੂਜਾ ਅਭਿਆਸ ਮੈਚ ਵੀ ਨਹੀਂ ਖੇਡ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਹ ਅਸੰਭਵ ਹੈ ਕਿ ਅਭਿਆਸ ਮੈਚ ਖੇਡੇ ਬਿਨਾਂ ਟੀਮ ਪ੍ਰਬੰਧਨ ਉਸ ਨੂੰ ਪਹਿਲੇ ਟੈਸਟ ਮੈਚ 'ਚ ਉਤਾਰ ਦੇਵੇ।
ਨੋਟ- ਪਹਿਲੇ ਟੈਸਟ 'ਚੋਂ ਬਾਹਰ ਰਹਿ ਸਕਦੈ ਜਡੇਜਾ! । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।