ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੇ ਲਵਾਏ ਗੋਡੇ ! ਚੌਥਾ ਮੁਕਾਬਲਾ ਜਿੱਤ ਲੜੀ 'ਚ ਬਣਾਈ ਬੜ੍ਹਤ

Thursday, Nov 06, 2025 - 05:35 PM (IST)

ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੇ ਲਵਾਏ ਗੋਡੇ ! ਚੌਥਾ ਮੁਕਾਬਲਾ ਜਿੱਤ ਲੜੀ 'ਚ ਬਣਾਈ ਬੜ੍ਹਤ

ਸਪੋਰਟਸ ਡੈਸਕ- ਭਾਰਤ ਨੇ ਚੌਥੇ ਟੀ-20 ਮੈਚ ਵਿੱਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ 2-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ। ਹੁਣ ਦੋਵੇਂ ਟੀਮਾਂ 8 ਨਵੰਬਰ ਨੂੰ ਆਖਰੀ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ, ਜਿਸ ਵਿੱਚ ਭਾਰਤ 3-1 ਨਾਲ ਜਿੱਤਣਾ ਚਾਹੇਗਾ। 

ਕਰਾਈਰਾ ਵਿੱਚ ਖੇਡੇ ਗਏ ਚੌਥੇ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਅੱਠ ਵਿਕਟਾਂ 'ਤੇ 167 ਦੌੜਾਂ ਬਣਾਈਆਂ। ਜਵਾਬ ਵਿੱਚ ਆਸਟ੍ਰੇਲੀਆ 18.2 ਓਵਰਾਂ ਵਿੱਚ 119 ਦੌੜਾਂ 'ਤੇ ਆਲ ਆਊਟ ਹੋ ਗਿਆ। ਆਸਟ੍ਰੇਲੀਆ ਲਈ ਮਿਸ਼ੇਲ ਮਾਰਸ਼ ਨੇ 30 ਦੌੜਾਂ ਤੇ ਮੈਥਿਊ ਸ਼ਾਟਰ ਨੇ 25 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕਿਆ ਤੇ ਬੱਲੇਬਾਜ਼ ਮੈਚ ਵਿਚ ਸਸਤੇ 'ਚ ਆਊਟ ਹੁੰਦੇ ਗਏ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ ਤਿੰਨ ਅਤੇ ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੇ ਦੋ-ਦੋ ਵਿਕਟਾਂ ਲਈਆਂ। ਜਦੋਂ ਕਿ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ ਨੇ ਇੱਕ-ਇੱਕ ਵਿਕਟ ਲਈ।

ਆਸਟਰੇਲੀਆ (ਪਲੇਇੰਗ ਇਲੈਵਨ): ਮਿਸ਼ੇਲ ਮਾਰਸ਼ (ਕਪਤਾਨ), ਮੈਥਿਊ ਸ਼ਾਰਟ, ਜੋਸ਼ ਇੰਗਲਿਸ (ਵਿਕਟਕੀਪਰ), ਟਿਮ ਡੇਵਿਡ, ਜੋਸ਼ ਫਿਲਿਪ, ਮਾਰਕਸ ਸਟੋਇਨਿਸ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਐਡਮ ਜ਼ਾਂਪਾ

ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਿਵਮ ਦੁਬੇ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ


author

Tarsem Singh

Content Editor

Related News