IND vs AUS, 3rd ODI: ਆਸਟ੍ਰੇਲੀਆ ਨੂੰ ਲੱਗਾ 7ਵਾਂ ਝਟਕਾ, ਮਿਸ਼ੇਲ ਸਟਾਰਕ ਹੋਇਆ ਆਊਟ
Saturday, Oct 25, 2025 - 12:01 PM (IST)
ਸਪੋਰਟਸ ਡੈਸਕ- ਭਾਰਤ ਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ ਸਿਡਨੀ ਵਿਖੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ 7 ਵਿਕਟਾਂ ਗੁਆ ਕੇ 201 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਲਈ ਟ੍ਰੈਵਿਡ ਹੈੱਡ 29 ਦੌੜਾਂ, ਮਿਸ਼ੇਲ ਮਾਰਸ਼ 41 ਦੌੜਾਂ, ਮੈਥਿਊ ਸ਼ਾਰਟ 30 ਦੌੜਾਂ, ਐਲੇਕਸ ਕੈਰੀ 24 ਦੌੜਾਂ, ਮੈਟ ਰੇਨਸ਼ੋ 56 ਦੌੜਾਂ, ਮਿਸ਼ੇਲ ਓਵਨ1 ਦੌੜ ਤੇ ਮਿਸ਼ੇਲ ਸਟਾਰਕ 2 ਦੌੜਾਂ ਬਣਾ ਆਊਟ ਹੋਏ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਪਹਿਲੇ ਦੋ ਮੈਚ ਜਿੱਤ ਕੇ ਸੀਰੀਜ਼ ਪਹਿਲਾਂ ਹੀ 2-0 ਨਾਲ ਆਪਣੇ ਨਾਂ ਕਰ ਲਈ ਹੈ।
ਪਲੇਇੰਗ ਇਲੈਵਨ :-
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਪ੍ਰਸਿਧ ਕ੍ਰਿਸ਼ਨਾ, ਹਰਸ਼ਿਤ ਰਾਣਾ ਅਤੇ ਮੁਹੰਮਦ ਸਿਰਾਜ।
ਆਸਟ੍ਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਮੈਥਿਊ ਸ਼ਾਰਟ, ਮੈਥਿਊ ਰੇਨਸ਼ਾ, ਐਲੇਕਸ ਕੈਰੀ (ਵਿਕਟਕੀਪਰ), ਕੂਪਰ ਕੌਨੋਲੀ, ਮਿਚ ਓਵਨ, ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ, ਨਾਥਨ ਐਲਿਸ ਅਤੇ ਐਡਮ ਜ਼ਾਂਪਾ।
