AUS vs IND, 2nd ODI Live: ਆਸਟ੍ਰੇਲੀਆ ਨੇ ਜਿੱਤੀ ਟਾਸ, ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ
Thursday, Oct 23, 2025 - 08:48 AM (IST)

ਖੇਡ ਡੈਸਕ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਅੱਜ ਯਾਨੀ 23 ਅਕਤੂਬਰ, 2025 ਨੂੰ ਐਡੀਲੇਡ ਦੇ ਐਡੀਲੇਡ ਓਵਲ ਵਿਖੇ ਹੋ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਟਾਸ ਹਾਰ ਗਈ ਅਤੇ ਆਸਟ੍ਰੇਲੀਆ ਨੇ ਟਾਸ ਜਿੱਤ ਲਈ ਹੈ। ਇਸ ਦੌਰਾਨ ਆਸਟ੍ਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਯਾਨੀ ਕਿ ਮੈਚ ਸ਼ੁਰੂ ਹੋਣ 'ਤੇ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ। ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤਿਆ ਅਤੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ।
ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਦੱਸ ਦੇਈਏ ਕਿ ਇਸ ਮੈਚ ਵਿੱਚ ਭਾਰਤੀ ਟੀਮ ਦੀ ਕਪਤਾਨੀ ਸ਼ੁਭਮਨ ਗਿੱਲ ਕਰ ਰਹੇ ਹਨ, ਜਦੋਂ ਕਿ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਪੈਟ ਕਮਿੰਸ ਕਰ ਰਹੇ ਹਨ। ਟਾਸ ਤੋਂ ਬਾਅਦ ਮਿਸ਼ੇਲ ਮਾਰਸ਼ ਨੇ ਅੱਜ ਦੇ ਮੈਚ ਲਈ ਟੀਮ ਵਿੱਚ ਦੋ ਬਦਲਾਅ ਦਾ ਐਲਾਨ ਕੀਤਾ। ਐਲੇਕਸ ਕੈਰੀ ਅਤੇ ਜ਼ੇਵੀਅਰ ਬਾਰਟਲੇਟ ਨੇ ਜੋਸ਼ ਫਿਲਿਪ ਅਤੇ ਨਾਥਨ ਐਲਿਸ ਦੀ ਜਗ੍ਹਾ ਲਈ ਹੈ। ਟਾਸ ਹੋਣ ਤੋਂ ਬਾਅਦ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਗੱਲ਼ਬਾਤ ਕਰਦੇ ਹੋਏ ਕਿਹਾ, "ਅਸੀਂ ਵੀ ਪਹਿਲਾਂ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ ਪਰ ਅਸੀਂ ਪਹਿਲਾਂ ਬੱਲੇਬਾਜ਼ੀ ਕਰਕੇ ਵੀ ਖੁਸ਼ ਹਾਂ। ਮੀਂਹ ਕਾਰਨ ਚੀਜ਼ਾਂ ਮੁਸ਼ਕਲ ਹੋ ਜਾਂਦੀਆਂ ਹਨ ਅਤੇ ਸਾਨੂੰ ਉਮੀਦ ਹੈ ਕਿ ਅੱਜ ਕੋਈ ਰੁਕਾਵਟ ਨਹੀਂ ਆਵੇਗੀ। ਸਾਡੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।"
ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ