ਵਿਰਾਟ ਕੋਹਲੀ ਨੇ ਐਡੀਲੇਡ ’ਚ ਖੇਡਿਆ ਆਖਰੀ ਮੈਚ !
Friday, Oct 24, 2025 - 11:34 AM (IST)
ਵੈੱਬ ਡੈਸਕ- ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਖੇਡੇ ਗਏ ਦੂਜੇ ਵਨ ਡੇ ਵਿਚ ਵੀ ਫਲਾਪ ਹੋ ਗਿਆ। ਜਦੋਂ ਉਹ ਪੈਵੇਲੀਅਨ ਪਰਤ ਰਿਹਾ ਸੀ ਤਾਂ ਐਡੀਲੇਡ ਵਿਚ ਮੌਜੂਦ ਦਰਸ਼ਕਾਂ ਨੇ ਉਸਦੇ ਸਵਾਗਤ ਵਿਚ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ। ਕੋਹਲੀ ਨੇ ਇਸ ’ਤੇ ਰਿਸਪਾਂਸ ਦਿੱਤਾ ਤੇ ਹੱਥ ਚੁੱਕ ਕੇ ਤਾਲੀਆਂ ਲਈ ਧੰਨਵਾਦ ਕੀਤਾ।
ਮੰਨਿਆ ਜਾ ਰਿਹਾ ਹੈ ਕਿ ਇਹ ਐਡੀਲੇਡ ਵਿਚ ਕੋਹਲੀ ਦਾ ਆਖਰੀ ਕੌਮਾਂਤਰੀ ਮੈਚ ਹੈ। ਕੋਹਲੀ ਟੈਸਟ ਤੇ ਟੀ-20 ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕਾ ਹੈ। ਅਗਲੇ ਦੋ ਸਾਲਾਂ ਵਿਚ ਭਾਰਤ ਨੇ ਆਸਟ੍ਰੇਲੀਆ ਦਾ ਦੌਰਾ ਨਹੀਂ ਕਰਨਾ। ਇਸ ਦਾ ਮਤਲਬ ਹੋਇਆ ਕਿ ਜੇਕਰ ਵਿਰਾਟ 2027 ਵਿਚ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਵਿਸ਼ਵ ਕੱਪ ਤੱਕ ਖੇਡਦਾ ਹੈ ਤਾਂ ਵੀ ਉਹ ਆਸਟ੍ਰੇਲੀਆ ਵਿਚ ਹੁਣ ਕੋਈ ਮੈਚ ਨਹੀਂ ਖੇਡੇਗਾ।
ਰੋਹਿਤ ਸ਼ਰਮਾ ਵਨ ਡੇ ਵਿਚ 11,249 ਦੌੜਾਂ 275 ਮੈਚਾਂ ਵਿਚ ਬਣਾ ਕੇ ਸੌਰਭ ਗਾਂਗੁਲੀ ਨੂੰ ਪਛਾੜਿਆ (ਜਿਸ ਨੇ 308 ਮੈਚਾਂ ਵਿਚ 11,221 ਦੌੜਾਂ ਬਣਾਈਆਂ ਸਨ) ਭਾਰਤ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਵਨ ਡੇ ਵਿਚ ਰੋਹਿਤ ਤੋਂ ਵੱਧ ਦੌੜਾਂ ਹੁਣ ਸਿਰਫ ਸਚਿਨ ਤੇਂਦੁਲਕਰ (463 ਮੈਚਾਂ ਵਿਚ 18, 426 ਦੌੜਾਂ) ਤੇ ਵਿਰਾਟ ਕੋਹਲੀ (304 ਮੈਚਾਂ ਵਿਚ 14,181 ਦੌੜਾਂ) ਹੀ ਬਣਾ ਸਕੇ ਹਨ।
