IND vs AUS, 2nd ODI : ਮੁੜ ਸ਼ੁਰੂ ਹੋਇਆ ਮੈਚ, ਆਸਟ੍ਰੇਲੀਆ ਨੂੰ 33 ਓਵਰਾਂ 'ਚ ਮਿਲਿਆ ਇੰਨਾ ਟੀਚਾ
Sunday, Sep 24, 2023 - 09:03 PM (IST)
ਸਪੋਰਟਸ ਡੈਸਕ- ਇੰਦੌਰ 'ਚ ਮੀਂਹ ਰੁਕ ਗਿਆ ਹੈ ਅਤੇ ਮੈਚ ਮੁੜ ਸ਼ੁਰੂ ਹੋ ਗਿਆ ਹੈ। ਮੀਂਹ ਕਾਰਨ ਡਕਵਰਥ ਲੁਈਸ ਨਿਯਮ ਮੁਤਾਬਕ, ਮੈਤ 17 ਓਵਰ ਘੱਟ ਕਰ ਦਿੱਤੇ ਗਏ ਹਨ। ਯਾਨੀ ਹੁਣ ਆਸਟ੍ਰੇਲੀਆ ਨੂੰ 33 ਓਵਰਾਂ 'ਚ 317 ਦੌੜਾਂ ਦਾ ਟੀਚਾ ਮਿਲਿਆ ਹੈ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ਨੇ 9 ਓਵਰਾਂ 'ਚ 56 ਦੌੜਾਂ ਬਣਾਈਆਂ ਸਨ। ਹੁਣ ਆਸਟ੍ਰੇਲੀਆ ਨੂੰ 24 ਓਵਰਾਂ 'ਚ 161 ਦੌੜਾਂ ਬਣਾਉਣੀਆਂ ਪੈਣਗੀਆਂ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 3 ਮੈਚਾਂ ਦੀ ਸੀਰੀਜ਼ ਦਾ ਦੂਜਾ ਵਨਡੇ ਇੰਦੌਰ ਦੇ ਹੋਲਕਰ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ ਆਸਟ੍ਰੇਲੀਆ ਨੂੰ 400 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵੱਲੋਂ ਸ਼੍ਰੇਅਸ ਅਈਅਰ ਅਤੇ ਸ਼ੁਭਮਨ ਗਿਲ ਨੇ ਸ਼ਾਨਦਾਰ ਸੈਂਕੜੇ ਲਗਾਏ। ਸ਼੍ਰੇਅਸ ਅਈਅਰ ਨੇ 105 ਦੌੜਾਂ ਬਣਾਈਆਂ ਅਤੇ ਸ਼ੁਭਮਨ ਗਿਲ ਨੇ 104 ਦੌੜਾਂ ਬਣਾਈਆਂ। ਇਸਤੋਂ ਬਾਅਦ ਕੇ.ਐੱਲ. ਰਾਹੁਲ ਨੇ 52 ਦੌੜਾਂ ਬਣਾਈਆਂ ਅਤੇ ਸੂਰੀਆਕੁਮਾਰ ਨੇ 72 ਦੌੜਾਂ ਬਣਾਈਆਂ। ਸੂਰੀਆਕੁਮਾਰ ਦੀ ਪਾਰੀ ਸਭ ਤੋਂ ਸ਼ਾਨਦਾਰ ਰਹੀ ਜਿਨ੍ਹਾਂ ਨੇ 37 ਗੇਂਦਾਂ 'ਤੇ 32 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ 6 ਚੌਕੇ ਅਤੇ 6 ਛੱਕੇ ਸ਼ਾਮਲ ਸਨ।
ਜਵਾਬ 'ਚ ਖੇਡਣ ਉਤਰੀ ਆਸਟ੍ਰੇਲੀਆ ਦੀ ਸ਼ੁਰੂਆਤ ਖਰਾਬ ਰਹੀ। ਪ੍ਰਸਿੱਧ ਕ੍ਰਿਸ਼ਨਾ ਨੇ ਲਗਾਤਾਰ 2 ਗੇਂਦਾਂ 'ਤੇ ਮੈਥਿਊ ਸ਼ਾਰਟ ਅਤੇ ਸਟੀਵ ਸਮਿਥ ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ ਝਟਕਾ ਦੇ ਦਿੱਤਾ। ਵਾਰਨਰ ਅਤੇ ਲਬੁਸ਼ੇਨ ਨੇ ਪਾਰੀ ਨੂੰ ਸੰਭਾਲਿਆ ਅਤੇ 50 ਸਕੋਰ 50 ਤੋਂ ਪਾਰ ਲੈ ਗਏ। ਅਚਾਨਕ ਮੀਂਹ ਆਉਣ ਕਾਰਨ ਮੌਚ ਨੂੰ ਰੋਕ ਦਿੱਤਾ ਗਿਆ। ਮੀਂਹ ਤੋਂ ਬਾਅਦ ਮੈਚ ਸ਼ੁਰੂ ਹੋਇਆ ਤਾਂ ਆਸਟ੍ਰੇਲੀਆ ਟੀਮ ਨੂੰ 89 ਦੌੜਾਂ 'ਤੇ ਤੀਜਾ ਝਟਕਾ ਲੱਗਾ। ਭਾਰਤ ਨੂੰ ਇਹ ਸਫਲਤਾ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਦਿਵਾਈ। ਉਨ੍ਹਾਂ ਨੇ ਮਾਰਨਸ ਲਬੁਸ਼ੇ ਨੂੰ 27 ਦੌੜਾਂ 'ਤੇ ਪਵੇਲੀਅਨ ਭੇਜਿਆ। ਲਬੁਸ਼ੇਨ ਨੇ ਡੇਵਿਨ ਵਾਰਨਰ ਦੇ ਨਾਲ ਮਿਲ ਕੇ 68 ਗੇਂਦਾਂ 'ਤੇ 80 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ।