ਏਸ਼ੀਆਈ ਖੇਡਾਂ : ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ ਮੈਡਲ
Saturday, Oct 07, 2023 - 03:55 PM (IST)
ਸਪੋਰਟਸ ਡੈਸਕ— ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਏਸ਼ੀਆਈ ਖੇਡਾਂ ਦਾ ਫਾਈਨਲ ਮੈਚ ਹਾਂਗਜ਼ੂ ਦੇ ਪਿੰਗਫੇਂਗ ਕੈਂਪਸ ਕ੍ਰਿਕਟ ਫੀਲਡ 'ਚ ਖੇਡਿਆ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਨੂੰ ਭਾਰਤੀ ਗੇਂਦਬਾਜ਼ਾਂ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਟੀਮ ਨੇ 18.2 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 112 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੀਂਹ ਨੇ ਮੈਚ ਵਿੱਚ ਵਿਘਨ ਪਾ ਦਿੱਤਾ ਜਿਸ ਕਾਰਨ ਮੈਚ ਮੁੜ ਸ਼ੁਰੂ ਨਹੀਂ ਹੋ ਸਕਿਆ ਅਤੇ ਭਾਰਤ ਨੇ ਸੋਨ ਤਮਗਾ ਜਿੱਤ ਲਿਆ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਵੀ ਸੋਨ ਤਮਗਾ ਜਿੱਤਿਆ ਸੀ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 2023: ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਜਿੱਤਿਆ ਗੋਲਡ
ਪਲੇਇੰਗ 11
ਅਫਗਾਨਿਸਤਾਨ: ਜ਼ੁਬੈਦ ਅਕਬਰੀ, ਮੁਹੰਮਦ ਸ਼ਹਿਜ਼ਾਦ (ਵਿਕਟਕੀਪਰ), ਨੂਰ ਅਲੀ ਜ਼ਦਰਾਨ, ਸ਼ਾਹਿਦੁੱਲਾ ਕਮਾਲ, ਅਫਸਰ ਜ਼ਜ਼ਈ, ਕਰੀਮ ਜਾਨਤ, ਗੁਲਬਦੀਨ ਨਾਇਬ (ਕਪਤਾਨ), ਸ਼ਰਫੂਦੀਨ ਅਸ਼ਰਫ, ਕੈਸ ਅਹਿਮਦ, ਫਰੀਦ ਅਹਿਮਦ ਮਲਿਕ, ਜ਼ਹੀਰ ਖਾਨ।
ਭਾਰਤ: ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ (ਕਪਤਾਨ), ਤਿਲਕ ਵਰਮਾ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਡਬਲਯੂ), ਸ਼ਾਹਬਾਜ਼ ਅਹਿਮਦ, ਰਵੀ ਬਿਸ਼ਨੋਈ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਅਰਸ਼ਦੀਪ ਸਿੰਘ।
ਇਹ ਵੀ ਪੜ੍ਹੋ- ਏਸ਼ੀਆਈ ਖੇਡਾਂ 'ਚ ਭਾਰਤ ਨੂੰ ਮਿਲਿਆ 100ਵਾਂ ਤਮਗਾ, ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਦਿਓ।