IND v WI : ਪੰਤ ਟੀ-20 ''ਚ ਓਪਨਿੰਗ ਕਰਨਗੇ ਜਾਂ ਨਹੀਂ, ਭਾਰਤੀ ਬੱਲੇਬਾਜ਼ੀ ਕੋਚ ਨੇ ਦਿੱਤਾ ਇਹ ਜਵਾਬ

Monday, Feb 14, 2022 - 03:30 PM (IST)

IND v WI : ਪੰਤ ਟੀ-20 ''ਚ ਓਪਨਿੰਗ ਕਰਨਗੇ ਜਾਂ ਨਹੀਂ, ਭਾਰਤੀ ਬੱਲੇਬਾਜ਼ੀ ਕੋਚ ਨੇ ਦਿੱਤਾ ਇਹ ਜਵਾਬ

ਕੋਲਕਾਤਾ- ਭਾਰਤ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਕਿਹਾ ਕਿ ਟੀਮ ਨੇ ਅਜੇ ਤਕ ਤੈਅ ਨਹੀਂ ਕੀਤਾ ਹੈ ਕਿ ਉਹ ਵੈਸਟਇੰਡੀਜ਼ ਦੇ ਖ਼ਿਲਾਫ਼ ਟੀ-20 ਇੰਟਰਨੈਸ਼ਨਲ ਸੀਰੀਜ਼ 'ਚ ਫਿਰ ਤੋਂ ਰਿਸ਼ਭ ਪੰਤ ਤੋਂ ਓਪਨਿੰਗ ਕਰਵਾਉਣ ਦਾ ਪ੍ਰਯੋਗ ਕਰੇਗੀ ਜਾਂ ਨਹੀਂ। ਪੰਤ ਨੇ ਪਿਛਲੇ ਹਫ਼ਤੇ ਵੈਸਟਇੰਡੀਜ਼ ਦੇ ਖ਼ਿਲਾਫ਼ ਦੂਜੇ ਵਨ-ਡੇ ਮੈਚ 'ਚ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ। ਕੋਲਕਾਤਾ ਦੇ ਈਡਨ ਗਾਰਡਨ 'ਚ ਬੁੱਧਵਾਰ ਤੋਂ ਤਿੰਨ ਟੀ-20 ਮੈਚਾਂ ਦੀ ਸੀਰੀਜ਼ 'ਚ ਭਾਰਤ ਤੇ ਵੈਸਟਇੰਡੀਜ਼ ਆਹਮੋ-ਸਾਹਮਣੇ ਹੋਣਗੇ।

ਇਹ ਵੀ ਪੜ੍ਹੋ : ਰੈਨਾ, ਸਮਿਥ, ਇਸ਼ਾਂਤ ਨੂੰ ਨਹੀਂ ਮਿਲਿਆ ਕੋਈ ਖ਼ਰੀਦਦਾਰ, ਜਾਣੋ ਚੋਟੀ ਦੇ 10 ਅਨਸੋਲਡ ਖਿਡਾਰੀਆਂ ਬਾਰੇ

ਰਾਠੌਰ ਨੇ ਵਰਚੁਅਲ ਕਾਨਫਰੰਸ ਦੇ ਦੌਰਾਨ ਕਿਹਾ ਕਿ ਅਸੀਂ ਅਸਲ 'ਚ ਅਜੇ ਤਕ ਇਹ ਤੈਅ ਨਹੀਂ ਕੀਤਾ ਹੈ, ਸਾਡੇ ਕੋਲ ਅਜੇ ਵੀ ਕੁਝ ਦਿਨ ਬਾਕੀ ਹਨ। ਸਾਡੇ ਕੋਲ ਇਕ ਯਾਤਰਾ ਦਾ ਦਿਨ ਤੇ ਇਕ ਆਰਾਮ ਦਾ ਦਿਨ ਸੀ, ਇਸ ਲਈ ਅੱਜ ਸਾਡੇ ਕੋਲ ਪਹਿਲੇ ਅਭਿਆਸ ਦਾ ਦਿਨ ਹੈ, ਅਸੀਂ ਵਿਕਟ ਤੇ ਕਿਸ ਤਰ੍ਹਾਂ ਦੀ ਸਤਹ 'ਤੇ ਖੇਡ ਰਹੇ ਹਾਂ ਇਸ 'ਤੇ ਬਾਅਦ 'ਚ ਫ਼ੈਸਲਾ ਕਰਾਂਗੇ। ਉਨ੍ਹਾਂ ਕਿਹਾ, ਅਸੀਂ ਦੇਖਾਂਗੇ, ਸਾਡੇ ਕੋਲ ਬਦਲ ਉਪਲੱਬਧ ਹਨ। 

ਇਹ ਵੀ ਪੜ੍ਹੋ : ਦਿੱਲੀ ਕੈਪੀਟਲਸ ਵਲੋਂ ਖ਼ਰੀਦੇ ਜਾਣ ਦੇ ਬਾਅਦ ਬੋਲੇ ਯਸ਼ ਢੁਲ- ਸੱਚ ਹੋਇਆ ਸੁਫ਼ਨਾ

ਕੇ. ਐੱਲ. ਰਾਹੁਲ ਬਾਹਰ ਹਨ, ਮੈਂ ਸਮਝਦਾ ਹਾਂ ਕਿ ਸਾਡੇ ਕੋਲ ਈਸ਼ਾਨ ਤੇ ਰਿਤੂਰਾਜ ਹਨ, ਇਸ ਲਈ ਅਸੀਂ ਦੇਖਾਂਗੇ। ਭਾਰਤ ਦੇ ਬੱਲੇਬਾਜ਼ੀ ਕੋਚ ਨੇ ਜ਼ੋਰ ਦੇ ਕੇ ਕਿਹਾ ਕਿ ਪੰਤ ਅਜੇ ਲਈ ਟੀਮ ਦੀ ਜ਼ਰੂਰਤ ਦੇ ਮੁਤਾਬਕ ਮੱਧਕ੍ਰਮ 'ਚ ਖੇਡਣ ਲਈ ਜ਼ਿਆਦਾ ਸਹੀ ਹੈ। ਰਾਠੌਰ ਨੇ ਕਿਹਾ, ਸਾਡੇ ਕੋਲ ਬਦਲ ਹਨ, ਰਿਸ਼ਭ ਇਕ ਸ਼ਾਨਦਾਰ ਖਿਡਾਰੀ ਹੈ, ਉਹ ਚੰਗੇ ਕ੍ਰਮ 'ਚ ਚੰਗਾ ਕ੍ਰਿਕਟ ਖੇਡ ਸਕਦਾ ਹੈ, ਪਰ ਇਹ ਨਿਰਭਰ ਕਰਦਾ ਹੈ ਕਿ ਟੀਮ ਨੂੰ ਕੀ ਚਾਹੀਦਾ ਹੈ ਤੇ ਅਸੀਂ ਕੀ ਦੇਖ ਰਹੇ ਹਾਂ ਪਰ ਅਸੀਂ ਮੱਧ ਕ੍ਰਮ ਤੇ ਹੇਠਲੇ ਕ੍ਰਮ 'ਚ ਉਸ ਦਾ ਵੱਧ ਸਟੀਕ ਇਸਤੇਮਾਲ ਕਰ ਸਕਦੇ ਹਾਂ।   

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News