IND v SL 2nd Test : ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ ਇਲੈਵਨ 'ਤੇ ਇਕ ਝਾਤ

Saturday, Mar 12, 2022 - 01:26 AM (IST)

IND v SL 2nd Test : ਹੈੱਡ ਟੂ ਹੈੱਡ, ਪਿੱਚ ਰਿਪੋਰਟ ਤੇ ਸੰਭਾਵਿਤ ਪਲੇਇੰਗ ਇਲੈਵਨ 'ਤੇ ਇਕ ਝਾਤ

ਬੈਂਗਲੁਰੂ- ਭਾਰਤ ਅਤੇ ਸ਼੍ਰੀਲੰਕਾ ਦੇ ਵਿਚਾਲੇ ਟੈਸਟ ਸੀਰੀਜ਼ ਦਾ ਆਖਰੀ ਮੈਚ ਡੇ-ਨਾਈਟ ਦੇ ਰੂਪ 'ਚ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਸ਼ਨੀਵਾਰ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਮੋਹਾਲੀ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ ਪਾਰੀ ਅਤੇ 222 ਦੌੜਾਂ ਨਾਲ ਵੱਡੀ ਹਾਰ ਦਿੱਤੀ ਸੀ। ਇਸ ਤੋਂ ਪਹਿਲਾਂ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਵੀ ਭਾਰਤ ਨੇ ਤਿੰਨੇ ਮੈਚ ਜਿੱਤੇ ਸਨ। ਹੁਣ ਭਾਰਤ ਦੂਜਾ ਅਤੇ ਆਖਰੀ ਟੈਸਟ ਜਿੱਤ ਕੇ ਇਸ ਸੀਰੀਜ਼ ਨੂੰ ਵੀ ਜਿੱਤਣਾ ਚਾਹੇਗਾ। 

PunjabKesari

ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਦੱਖਣੀ ਅਫਰੀਕਾ ਦੀ ਪਾਕਿ 'ਤੇ 6 ਦੌੜਾਂ ਨਾਲ ਰੋਮਾਂਚਕ ਜਿੱਤ
ਹੈੱਡ ਟੂ ਹੈੱਡ 
ਕੁੱਲ ਮੈਚ- 45
ਭਾਰਤ- 21 ਜਿੱਤੇ
ਸ਼੍ਰੀਲੰਕਾ- 7 ਜਿੱਤੇ
ਡਰਾਅ- 17

PunjabKesari

ਇਹ ਖ਼ਬਰ ਪੜ੍ਹੋ- ਜੰਮੂ-ਕਸ਼ਮੀਰ ’ਚ ਇਕ ਹੋਰ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ
ਪਿੱਚ ਰਿਪੋਰਟ-
ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਦੀ ਸਤ੍ਹਾ ਬੱਲੇਬਾਜ਼ੀ ਦੇ ਅਨੁਕੂਲ ਹੈ। ਸਵਿੰਗ ਗੇਂਦਬਾਜ਼ਾਂ ਨੂੰ ਮੈਚ ਦੇ ਸ਼ੁਰੂਆਤੀ ਪੜਾਅ ਵਿਚ ਕੁਝ ਮਦਦ ਮਿਲ ਸਕਦੀ ਹੈ ਜਦਕਿ ਬਾਅਦ ਦੇ ਹਾਫ ਵਿਚ ਸਪਨਿਰ ਕੰਮ ਆ ਸਕਦੇ ਹਨ।

PunjabKesari
ਮੌਸਮ
ਮੈਚ ਵਾਲੇ ਦਿਨੀਂ ਤਾਪਮਾਨ 45% ਨਮੀ ਅਤੇ 18 ਕਿਲੋਮੀਟਰ ਪ੍ਰਤੀ ਘੰਟਾ ਹਵਾ ਦੀ ਗਤੀ ਦੇ ਨਾਲ ਤਾਪਮਾਨ 22 ਤੋਂ 27 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਖੇਡ ਦੌਰਾਨ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ।
ਮੈਚ ਨਾਲ ਜੁੜੀਆਂ ਕੁਝ ਹੋਰ ਗੱਲਾਂ-

PunjabKesari
ਸੁਰੰਗਾ ਲਕਮਲ ਨੇ ਗੁਲਾਬੀ ਗੇਂਦ ਦੇ 2 ਟੈਸਟ 'ਚ 19.13 ਦੀ ਸ਼ਾਨਦਾਰ ਔਸਤ ਨਾਲ 8 ਵਿਕਟਾਂ ਹਾਸਲ ਕੀਤੀਆਂ ਹਨ। ਵਿਰਾਟ ਕੋਹਲੀ ਦਾ ਆਖਰੀ ਅੰਤਰਰਾਸ਼ਟਰੀ ਸੈਂਕੜਾ 2019 ਵਿਚ ਬੰਗਲਾਦੇਸ਼ ਦੇ ਵਿਰੁੱਧ ਗੁਲਾਬੀ ਗੇਂਦ ਦੇ ਟੈਸਟ ਵਿਚ ਆਇਆ ਸੀ। ਪਹਿਲੇ ਪਿੰਕ ਬਾਲ ਟੈਸਟ (ਕੋਲਕਾਤਾ) 'ਚ ਭਾਰਤੀ ਸਪਿਨਰ ਖਾਲੀ ਹੱਥ ਆਏ। ਅਗਲੇ (ਅਹਿਮਦਾਬਾਦ) 'ਚ ਅਕਸ਼ਰ, ਅਸ਼ਵਿਨ ਅਤੇ ਵਾਸ਼ਿੰਗਟਨ ਸੁੰਦਰ ਦੀ ਤਿਕੜੀ ਨੇ 20 ਵਿਚੋਂ 19 ਵਿਕਟਾਂ ਹਾਸਲ ਕੀਤੀਆਂ।

PunjabKesari

ਪਲੇਇੰਗ ਇਲੈਵਨ
ਭਾਰਤ:- ਰੋਹਿਤ ਸ਼ਰਮਾ (ਕਪਤਾਨ), ਮਯੰਕ ਅਗਰਵਾਲ, ਹਨੁਮਾ ਵਿਹਾਰੀ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕੇਟਕੀਪਰ), ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਯੰਤ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ।

ਸ਼੍ਰੀਲੰਕਾ:- ਦਿਮੁਥ ਕਰੁਣਾਰਤਨੇ (ਕਪਤਾਨ), ਲਾਹਿਰੂ ਥਿਰੀਮਨੇ, ਪਥੁਮ ਨਿਸੇਂਕਾ, ਚਰਿਤ ਅਸਲੰਕਾ, ਐਂਜੇਲੋ ਮੈਥਿਊਜ਼, ਧਨੰਜੈ ਡੀ ਸਿਲਵਾ, ਨਿਰੋਸ਼ਨ ਡਿਕਵੇਲਾ (ਵਿਕਟਕੀਪਰ), ਸੁਰੰਗਾ ਲਕਮਲ, ਵਿਸ਼ਵਾ ਫਰਨਾਂਡੋ, ਲਸਿਥ ਐਮਬੁਲਡੇਨੀਆ, ਲਾਹਿਰੂ ਕੁਮਾਰਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News